LATEST NEWS: ਸ੍ਰੀ ਰਾਮ ਜਨਮ ਭੂਮੀ ਤੀਰਥ ਅਸਥਾਨ ਦੀ ਉਸਾਰੀ ਲਈ ਪੈਸੇ ਇਕੱਠੇ ਕਰਨ ਲਈ ਮਹੱਲਾ ਪ੍ਰੇਮ ਨਗਰ ਵਿਚ…..

ਸ੍ਰੀ ਰਾਮ ਜਨਮ ਭੂਮੀ ਤੀਰਥ ਅਸਥਾਨ ਦੀ ਉਸਾਰੀ ਲਈ ਪੈਸੇ ਇਕੱਠੇ ਕਰਨ ਲਈ ਮਹੱਲਾ ਪ੍ਰੇਮ ਨਗਰ ਵਿਚ ਸ਼ੋਭਾ ਯਾਤਰਾ ਕੱਢੀ ਗਈ

 ਖੁਸ਼ਕਿਸਮਤ ਹਾਂ ਕਿ ਸਾਨੂੰ ਭਗਵਾਨ ਰਾਮ ਜੀ ਦੇ ਤੀਰਥ ਅਸਥਾਨ ਦੀ ਉਸਾਰੀ ਲਈ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ——ਪੰਡਿਤ ਸ਼ੰਭੂ ਪ੍ਰਸ਼ਾਦ ਸ਼ਰਮਾ

ਬਟਾਲਾ 17 ਜਨਵਰੀ (ਰਾਜਨ, ਅਵਿਨਾਸ਼) ਭਗਵਾਨ ਸ਼੍ਰੀ ਰਾਮ ਜੀ ਦੇ ਅਯੁੱਧਿਆ ਵਿਚ ਵਿਸ਼ਾਲ ਰਾਮ ਜਨਮ ਭੂਮੀ ਤੀਰਥ ਅਸਥਾਨ ਦਾ ਨਿਰਮਾਣ ਵਿਸ਼ਵ ਭਰ ਦੇ ਰਾਮ ਸ਼ਰਧਾਲੂਆਂ ਦੁਆਰਾ ਇਕੱਤਰ ਕੀਤੇ ਫੰਡਾਂ ਦੁਆਰਾ ਕੀਤਾ ਜਾ ਰਿਹਾ ਹੈ।ਇਸ ਮਹਾਨ ਕਾਰਜ ਲਈ ਧਨ ਇਕੱਠਾ ਕਰਨ ਦੀ ਵਿਸ਼ਾਲ ਮੁਹਿੰਮ ਦੀ ਯੋਜਨਾ ਤਹਿਤ
ਅੱਜ ਪ੍ਰਮ ਨਗਰ ਸ਼ਾਖ਼ਾਂ ਬਟਾਲਾ ਵਲੋ ਵਿਸ਼ਾਲ ਸ਼ੋਭਾ ਯਾਤਰਾ ਜ਼ੋ ਸ਼ਿਵ ਦੁਰਗਾ ਮੰਦਰ ਤੋਂ ਸ਼ੁਰੂ ਹੋ ਕੇ ਮੁਹੱਲੇ ਦੇ ਹਰ ਗਲੀ ਵਿਚ ਨਿਕਲਦੀ ਹੋਈ ਅਖੀਰ ਵਿਚ ਸ਼ਿਵ ਦੁਰਗਾ ਮੰਦਰ ਸਮਾਪਤ ਹੋਈ। ਇਹ ਸ਼ੋਭਾ ਯਾਤਰਾ ਵਿਚ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਗੂੰਜ ਰਹੀ ਸੀ ਅਤੇ ਨੀਟੂ ਐਂਡ ਪਾਰਟੀ ਵਲੋਂ ਖੂਬ ਭਜਨਾ ਨਾਲ ਲੋਕਾਂ ਨੂੰ ਅਨੰਦਿਤ ਕੀਤਾ ਗਿਆ । ਲੋਕਾਂ ਵਲੋ ਹਰ ਗਲੀ ਵਿਚ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪੰਡਿਤ ਸੰਭੂ ਪ੍ਰਸ਼ਾਦ ਸ਼ਰਮਾ ਅਤੇ ਹੋਰ ਬੋਲਾਰਿਆ ਨੇ ਦੱਸਿਆ ਕਿ ਅਯੁੱਧਿਆ ਵਿਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਦਾ ਨਿਰਮਾਣ ਵਿਸ਼ਵ ਭਰ ਵਿਚ ਸਥਿਤ ਰਾਮ ਸ਼ਰਧਾਲੂਆਂ ਦੁਆਰਾ ਇਕੱਤਰ ਕੀਤੇ ਵੱਖ-ਵੱਖ ਫੰਡਾਂ ਅਤੇ ਹੋਰ ਸਮੱਗਰੀ ਦੁਆਰਾ ਕੀਤਾ ਜਾ ਰਿਹਾ ਹੈ। ਵੱਖ ਵੱਖ ਸੰਸਥਾਵਾਂ ਦੁਆਰਾ ਫੰਡ ਇਕੱਤਰ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ।

ਸੰਸਥਾ ਦੀਆਂ ਹਦਾਇਤਾਂ ਤਹਿਤ ਇਸ ਮੁਹਿੰਮ ਨੂੰ ਪ੍ਰੇਮ ਨਗਰ ਦੇ ਕਾਰਕੁਨਾਂ ਅਤੇ ਰਾਮ ਸ਼ਰਧਾਲੂਆਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਪੈਸਾ ਇਕੱਠਾ ਕਰਕੇ ਇਸ ਪਵਿੱਤਰ ਕਾਰਜ ਲਈ ਭੇਜਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਭਗਵਾਨ ਰਾਮ ਸਾਡੇ ਸਾਰਿਆਂ ਲਈ ਪਿਆਰੇ ਹਨ ਅਤੇ ਅਸੀਂ ਖੁਸ਼ਕਿਸਮਤ ਹਾਂ ਕਿ ਸਾਨੂੰ ਉਨ੍ਹਾਂ ਦੇ ਤੀਰਥ ਅਸਥਾਨ ਦੀ ਉਸਾਰੀ ਲਈ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਉਸ ਦੇ ਪਵਿੱਤਰ ਅਸਥਾਨ ਦੀ ਉਸਾਰੀ ਵਿਚ, ਹਰ ਧਰਮ, ਜਾਤੀ ਅਤੇ ਹਰੇਕ ਵਰਗ ਦੇ ਵੱਧ ਤੋਂ ਵੱਧ ਲੋਕਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਰਾਮ ਭਗਤ ਸੋਨੂੰ ਸ਼ਰਮਾ ਨੇ ਸਮੂਹ ਰਾਮ ਭਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਖੇਤਰ ਦੇ ਹਰ ਘਰ ਵਿੱਚ ਧਨ ਇਕੱਠਾ ਕਰਨ ਵਾਸਤੇ ਇੱਕ ਟੋਲੀ ਤੁਹਾਡੇ ਦੀਵਾਰੇ ਤੇ ਖੁਦ ਪਹੁੰਚੇਗੀ । ਇਸ ਮੌਕੇ ਤੇ ਸੰਭੂ ਪ੍ਰਸ਼ਾਦ ਸ਼ਰਮਾ, ਸੋਨੂੰ ਸ਼ਰਮਾ ,ਰਜਤ ਸਰੀਨ , ਮਨੀਸ਼ , ਵਿਕਰਮ ਢੱਲ, ਸੁਮਨ ਸ਼ਰਮਾ, ਪਰਦੀਪ ਚੌਧਰੀ, ਵੇਦ ਪ੍ਰਕਾਸ਼ ਮਹਾਜਨ, ਅਸ਼ੋਕ ਮਹਾਜਨ, ਮੋਨੋਜ ਅਰੋੜਾ, ਪੰਕਜ ਮਹਾਜਨ,ਯਤਿਨ ਸ਼ਰਮਾ, ਵਿਜੇ ਕੁਮਾਰ, ਕਵਿਤਾ ਅਹੁਜਾ, ਮੈਡਮ ਨੀਟੂ , ਸੁਮਿਤ ਗੋਇਲ, ਊਸ਼ਾ,ਰੇਖਾ , ਡਿੰਪਲ, ਸੰਤੋਸ਼ ਭਾਟੀਆ ਆਦਿ ਮਹੱਲਾ ਨਿਵਾਸੀ ਮੌਜੂਦ ਸਨ।

Related posts

Leave a Reply