ਗੜਸ਼ੰਕਰ ਚ ਪੀਡੀ ਬੇਦੀ ਸਕੂਲ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ


ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੀਡੀ ਬੇਦੀ ਸਕੂਲ ਵਾਲੀ ਨਵੀਂ ਬਣਨ ਵਾਲੀ ਸੜਕ ਦਾ ਉਦਘਾਟਨ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਲਵ ਕੁਮਾਰ ਗੋਲਡੀ ਦੀ ਹਾਜ਼ਰੀ ਸਕੂਲ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਉੱਪਲ ਤੋਂ ਰੀਬਨ ਕੱਟ ਕੇ ਕਰਵਾਇਆ ਗਿਆ।ਇਸ ਸ਼ੁਭ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੜ੍ਹਸ਼ੰਕਰ ਸ਼ਹਿਰ ਦੇ ਵਿਕਾਸ ਲਈ ਭੇਜੇ ਗਏ ਸਾਢੇ ਚਾਰ ਕਰੋੜ ਰੁਪਏ ਨਾਲ ਸ਼ਹਿਰ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕੇ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਦੀ ਇਸ ਸੜਕ ਨੂੰ ਬਣਾਉਣ ਦੀ ਮੰਗ ਚਲੀ ਆ ਰਹੀ ਸੀ। ਇਸ ਮੌਕੇ ਸੰਦੀਪ ਸਿੰਘ ਅਰੋੜਾ,ਵਿਨੋਦ ਕੁਮਾਰ ਸੋਨੀ ਸਰਪੰਚ,ਰਾਣਾ ਜਗਮੋਹਨ ਸਿੰਘ, ਠੇਕੇਦਾਰ ਕੁਲਭੂਸ਼ਨ ਸ਼ੋਰੀ,ਦੀਪਕ,ਨੰਬਰਦਾਰ ਪਰਮਜੀਤ ਸਿੰਘ ਪੰਮਾ,ਬਿੱਲਾ ਚੱਕਸਿੰਘਾ, ਸੁਰਿੰਦਰ, ਮਾਸਟਰ ਭੁਪਿੰਦਰ ਸਿੰਘ, ਵਰਿੰਦਰ ਕੁਮਾਰ, ਅਮਰਜੀਤ ਸਿੰਘ, ਜਸਪਾਲ ਜੰਡਾ, ਕਰਨ ਜੁਲਕਾ, ਟਹਿਲ ਸਿੰਘ, ਜਸਵਿੰਦਰ ਸੈਣੀ, ਜਗਜੀਤ ਸਿੰਘ, ਲਲਿਤ ਸੋਨੀ,  ਤਰਸੇਮ ਲਾਲ, ਧਰਮ ਪਾਲ, ਪਵਨ ਕੁਮਾਰ, ਰਾਜਵਿੰਦਰ, ਹਰਦੀਪ ਕੌਰ ਆਦਿ ਵੀ ਹਾਜਰ ਸਨ।

Related posts

Leave a Reply