ਕਿਸੇ ਵੀ ਤਰ੍ਹਾਂ ਦੇ ਕਰੋਨਾ ਲੱਛਣ ਹੋਣ ਤੇ ਤਰੁੰਤ ਸਰਕਾਰੀ ਹਸਪਤਾਲ ਨਾਲ ਕਰੋ ਸੰਪਰਕ : ਡਿਪਟੀ ਕਮਿਸ਼ਨਰ


ਸਮੇਂ ਸਿਰ ਪਤਾ ਲੱਗਣ ਤੇ ਸਮੇਂ ਸਿਰ ਹੀ ਕੀਤਾ ਜਾ ਸਕੇਗਾ ਉਪਚਾਰ ਸੁਰੂ


ਪਠਾਨਕੋਟ 3 ਸਤੰਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) :  ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਗਰ ਕਿਸੇ ਤਰ੍ਹਾਂ ਦੇ ਕਰੋਨਾ ਦੇ ਲੱਛਣ ਹਨ ਤਾਂ ਤਰੁੰਤ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੀਏ ਅਤੇ ਅਪਣਾ ਕਰੋਨਾ ਟੈਸਟ ਕਰਵਾਈਏ। ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਉਨਾਂ ਜਿਲ੍ਹਾ ਪਠਾਨਕੋਟ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਮਾਰੀ ਨੂੰ ਲੂਕਾਓ ਨਾ ਅਗਰ ਕਿਸੇ ਤਰ੍ਹਾਂ ਦੇ ਲੱਛਣ ਜਿਵੈਂ ਬੁਖਾਰ, ਖਾਂਸੀ ਜਾਂ ਕਿਸੇ ਹੋਰ ਤਰ੍ਹਾਂ ਦੇ ਕਰੋਨਾ ਲੱਛਣ ਆਉਂਦੇ ਹਨ ਤਾਂ ਬਿਨਾਂ ਦੇਰੀ ਕੀਤੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰੋ ਤਾਂ ਜੋ ਸਹੀ ਸਮੇਂ ਤੇ ਕਰੋਨਾ ਵਾਈਰਸ ਦਾ ਪਤਾ ਲੱਗਣ ਤੇ ਨਾਲ ਹੀ ਇਸ ਦਾ ਇਲਾਜ ਸੁਰੂ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਡਰਨ ਵਾਲੀ ਗੱਲ ਨਹੀਂ ਹੈ ਕਿ ਆਪ ਨੂੰ ਜਬਰ ਦਸਤੀ ਕਿਸੇ ਹਸਪਤਾਲ ਵਿੱਚ ਦਾਖਲ ਕੀਤਾ ਜਾਵੇਗਾ। ਰਿਪੋਰਟ ਆਉਂਣ ਤੋਂ ਬਾਅਦ ਆਪ ਦੇ ਅਪਣੇ ਹੀ ਘਰ ਅੰਦਰ ਕੋਰਿਨਟਾਈਨ ਕੀਤਾ ਜਾਵੇਗਾ ਅਤੇ ਖਾਣ ਵਾਲੀਆਂ ਦਵਾਈਆਂ ਆਦਿ ਦਿੱਤੀਆਂ ਜਾਣਗੀਆਂ। ਤਾਂ ਜੋ ਆਪ ਜਲਦੀ ਠੀਕ ਹੋ ਸਕੋ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਜਾਗਰੁਕ ਕਰਕੇ ਇਹ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਕਰੋਨਾ ਤੋਂ ਬਚਾਓ ਲਈ ਹੱਥਾਂ ਨੂੰ ਬਾਰ ਬਾਰ ਧੋਵੋ, ਮਾਸਕ ਦਾ ਪ੍ਰਯੋਗ ਕਰੋ, ਸਮਾਜਿੱਕ ਦੂਰੀ ਬਣਾਈ ਰੱਖੋਂ ਅਤੇ ਅਗਰ ਬਹੁਤ ਜਰੂਰੀ ਹੈ ਤੱਦ ਹੀ ਘਰ ਤੋਂ ਬਾਹਰ ਨਿਕਲੋ। ਆਓ ਸਾਰੇ ਮਿਲ ਕੇ ਖੁਦ ਜਾਗਰੁਕ ਹੋਈਏ ਅਤੇ ਦੂਸਰਿਆਂ ਨੂੰ ਵੀ ਜਾਗਰੁਕ ਕਰੀਏ।

Related posts

Leave a Reply