ਕਿਸਾਨ ਖੇਤਾਂ ਦਾ ਲਗਾਤਾਰ ਕਰਨ ਸਰਵੇਖਣ : ਡਾ. ਸੁਨੀਲ ਕਸ਼ਯਪ



ਪਠਾਨਕੋਟ,28 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ (ਘੋਹ) ਦੇ ਪੌਦਾ ਰੋਗ ਵਿਗਆਨੀ ਡਾ.ਸੁਨੀਲ ਕਸ਼ਯਪ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋ ਲਗਾਤਾਰ ਬਾਰਿਸ਼ਾ ਹੋਣ ਕਰਕੇ ਨਮੀ ਦੀ ਮਾਤਰਾ ਵਧੀ ਹੈ ਜਿਸ ਕਰਕੇ ਝੋਨੇ ਦੀ ਫ਼ਸਲ ਉੱਤੇ ਬਿਮਾਰੀਆ ਦਾ ਹਮਲਾ ਹੋ ਸਕਦਾ ਹੈ। ੳਨਾਂ ਨੇ ਕਿਹਾ ਕਿ ਆਮ ਤੋਰ ਤੇ ਝੋਨੇ ਅਤੇ ਬਾਸਮਤੀ ਵਿੱਚ ਬਿਮਾਰਿਆਂ ਜਿਵੇਂ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਝੂਠੀ ਕਾਂਗਿਆਰੀ, ਭੂਰੇ ਧੱਬਿਆਂ ਦਾ ਰੋਗ ਭੁਰੜ ਰੋਗ ਵੇਖਣ ਨੁੂੰ ਮਿਲਦੇ ਹਨ। ਕੁਝ ਪਿੰਡਾਂ ਦੇ ਸਰਵੇਖਣ ਦੌਰਾਨ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਖੇਤਾਂ ਵਿੱਚ ਵੇਖਣ ਨੂੰ ਮਿਲਿਆਂ ਹੈ ਇਸ ਬਿਮਾਰੀ ਦੇ ਲੱਛਣ ਤਣੇ ਉੱਤੇ ਸਲੇਟੀ ਰੰਗ ਦੇ ਧੱਬੇ (ਜਿਨਾਂ ਦੇ ਸਿਰੇ ਜਾਮਣੀ ਹੁੰਦੇ ਹਨ), ਪਾਣੀ ਦੀ ਸਤਹ ਤੋਂ ਉਪਰ, ਪੈ ਜਾਂਦੇ ਹਨ । ਇਹ ਧੱਬੇ ਬਾਅਦ ਵਿੱਚ ਵੱਧ ਕੇ ਇੱਕ ਦੂਜੇ ਨਾਲ ਮਿਲ ਜਾਂਦੇ ਹਨ। ਇਹ ਨਿਸ਼ਾਨੀਆਂ ਆਮ ਕਰਕੇ ਫ਼ਸਲ ਦੇ ਨਿਸਰਣ ਸਮੇਂ ਹੀ ਦੇਖਣ ਵਿੱਚ ਆਉਂਦੀਆਂ ਹਨ ।
ਉਨਾਂ ਦੱਸਿਆ ਕਿ ਇਸ ਬਿਮਾਰੀ ਦੇ ਵਧੇਰੇ ਹਮਲੇ ਨਾਲ ਮੁੰਜਰਾਂ ਵਿੱਚ ਦਾਣੇ ਪੂਰੇ ਨਹੀਂ ਬਣਦੇ । ਇਸ ਬਿਮਾਰੀ ਨੂੰ ਰੋਕਣ ਲਈ, ਜਿਉਂ ਹੀ ਬਿਮਾਰੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਐਮੀਸਟਾਰ ਟੌਪ 325 ਐਸ ਸੀ ਜਾਂ ਟਿਲਟ/ਬੰਪਰ 25 ਈ ਸੀ (ਪ੍ਰੋਪੀਕੋਨਾਜ਼ੋਲ) ਜਾਂ ਫੌਲੀਕਰ/ਓਰੀਅਸ 25 ਈ ਸੀ (ਟੈਬੂਕੋਨਾਜੋਲ) 200 ਮਿਲੀਲਿਟਰ ਜਾਂ ਨਟੀਵੋ-75 ਡਬਲਯੂ ਜੀ 80 ਗ੍ਰਾਮ ਜਾਂ ਲਸਚਰ 37.5 ਐਸ ਈ (ਫਲੂਜੀਲਾਜੋਲ+ਕਾਰਬੈਡਾਜ਼ਿਮ) 320 ਮਿਲੀਲਿਟਰ ਜਾਂ ਮੋਨਸਰਨ* 250 ਐਸ ਸੀ (ਪੈਨਸਾਈਕੂਰੋਨ) 200 ਮਿਲੀਲਿਟਰ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ । ਵਧੇਰੇ ਜਾਣਕਾਰੀ ਲਈ ਕਿ੍ਰਸ਼ੀ ਵਿਗਿਆਨ ਕੇਂਦਰ (ਘੋਹ) ਦੇ ਮੋਬਾਇਲ ਨੰਬਰ 7888512268 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

Leave a Reply