ਵਿੱਤੀ ਸਾਲ 2020-21 ਲਈ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਦਾ ਠੇਕਾ ਗਿਆ 9 ਲੱਖ 85 ਹਜਾਰ ‘ਚ

ਪਾਰਕਿੰਗ ਦਾ ਠੇਕਾ 7 ਲੱਖ 83 ਹਜਾਰ ‘ਚ ਗਿਆ

ਪਠਾਨਕੋਟ,22 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : 21 ਅਗਸਤ ਨੂੰ ਸਵੇਰੇ 11 ਵਜੇ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ਤੇ ਦਿੱਤੇ ਜਾਣ ਦੀ ਬੋਲੀ ਸ੍ਰੀ ਸੁਰਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਵਿੱਚ ਕਰਵਾਈ ਗਈ। 

ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਸ ਵਾਰ ਕੰਟੀਨ ਅਤੇ ਪਾਰਕਿੰਗ ਦੀ ਬੋਲੀ ਵਿੱਤੀ ਸਾਲ 2020-21 ਲਈ ਮਿਤੀ 1 ਸਤੰਬਰ 2020 ਤੋਂ 31 ਮਾਰਚ 2021 ਲਈ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪਿਛਲੀ ਵਾਰ ਸਾਲ 2019-20 ਲਈ ਕੰਟੀਨ ਦੀ ਬੋਲੀ 16 ਲੱਖ 70 ਹਜਾਰ ਵਿੱਚ ਗਈ ਸੀ।ਇਸ ਵਾਰ ਕੋਵਿਡ-19 ਦੇ ਚਲਦਿਆਂ ਕੰਟੀਨ ਦਾ ਸਮਾਂ 7 ਮਹੀਨੇ ਦਾ ਹੀ ਰਹਿ ਗਿਆ ਹੈ।

ਇਸ ਤਰਾਂ ਇਸ ਵਾਰ 7 ਮਹੀਨੇ ਲਈ ਕੰਟੀਨ ਦਾ ਠੇਕਾ 9 ਲੱਖ 85 ਹਜਾਰ ਰੁਪਏ ਗਿਆ ਹੈ। ਇਸੇ ਹੀ ਤਰਾਂ ਜਿਲਾ ਪ੍ਰਬੰਧਕੀ ਕੰਪਲੈਕਸ ਪਾਰਕਿੰਗ ਦਾ ਠੇਕਾ ਪਿਛਲੀ ਵਾਰ ਵਿੱਤੀ ਸਾਲ 2019-20 ਲਈ 9 ਲੱਖ ਰੁਪਏ ਵਿੱਚ ਗਿਆ ਸੀ ਇਸ ਵਾਰ 7 ਮਹੀਨਿਆਂ ਲਈ ਪਾਰਕਿੰਗ ਦਾ ਠੇਕਾ 7 ਲੱਖ 83 ਹਜਾਰ ਰੁਪਏ ਵਿੱਚ ਦਿੱਤਾ ਗਿਆ ਹੈ। 

Related posts

Leave a Reply