ਪਠਾਨਕੋਟ ‘ਚ ਫਟਿਆ ਕੋਰੋਨਾ ਬੰਬ,127 ਲੋਕ ਆਏ ਕੋਰੋਨਾ ਦੀ ਮਾਰ ਹੇਠ

ਪਠਾਨਕੋਟ 10 ਸਤੰਬਰ (ਰਾਜਿੰਦਰ ਸਿੰਘ ਰਾਜਨ / ਅਵਿਨਾਸ਼) : ਜਿਲਾ ਪਠਾਨਕੋਟ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਨਜਰ ਆ ਰਿਹਾ ਹੈ। ਜਿਸ ਨਾਲ ਖੇਤਰ ਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ ਦੱਸਿਆ ਕਿ ਵਿਭਾਗ ਵਲੋਂ 7 ਸਤੰਬਰ ਨੂੰ 525 ਲੋਕਾਂ ਦੇ ਸੈਂਪਲ ਲਏ ਗਏ ਸਨ। ਜਿਨ੍ਹਾਂ ਵਿੱਚ ਦੇਰ ਸ਼ਾਮ ਆਈ ਰਿਪੋਰਟ ਵਿੱਚ 127 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਮੌਕੇ ਡਾਕਟਰ ਸਰਬਜੀਤ ਕੌਰ ਨੇ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨ। ਜਰੂਰ ਪੈਣ ਤੇ ਹੀ ਘਰੋਂ ਬਾਹਰ ਨਿਕਲਣ, ਮਾਸਕ ਅਤੇ ਸੈਨਾਟਾਈਜਰ ਦਾ ਇਸਤੇਮਾਲ ਜਰੂਰ ਕਰਨ।

Related posts

Leave a Reply