ਗੜ੍ਹਦੀਵਾਲਾ ਚ ਕੋਰੋਨਾ ਨੇ ਫਿਰ ਦਿੱਤੀ ਦਸਤਕ

ਗੜ੍ਹਦੀਵਾਲਾ 28 ਅਗਸਤ (ਚੌਧਰੀ ) : ਅੱਜ ਫਿਰ ਕੋਰੋਨਾ ਨੇ ਗੜਦੀਵਾਲਾ ਚ ਦਸਤਕ ਦਿੱਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ ਮਨਮੋਹਨ ਲਾਲ ਐਸ ਐਮ ਓ ਭੂੰਗਾ ਨੇ ਦੱਸਿਆ ਕਿ 29 ਸਾਲਾਂ ਨੌਜਵਾਨ ਨਿਵਾਸੀ ਗੜ੍ਹਦੀਵਾਲਾ ਜੋ ਕਿ ਪੁਲਸ ਮੁਲਾਜ਼ਮ ਹੈ ਦੀ ਅੱਜ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਇਸ ਨੌਜਵਾਨ ਮੁਲਾਜ਼ਮ ਦਾ ਹੁਸ਼ਿਆਰਪੁਰ ਪੁਲਸ ਲਾਈਨ ਵਿਖੇ ਸੈਂਪਲ ਲਏ ਗਏ ਸੀ।ਜਿਸ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਉਣ ਤੇ ਸਿਹਤ ਵਿਭਾਗ ਵਲੋਂ ਉਸ ਨੂੰ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਵਿਖੇ ਲੈ ਜਾਇਆ ਗਿਆ ਹੈ।

Related posts

Leave a Reply