UPDATED: ਗੜ੍ਹਦੀਵਾਲਾ ਚ ਪੁਲਸ ਮੁਲਾਜ਼ਮ ਆਇਆ ਕੋਰੋਨਾ ਦੀ ਚਪੇਟ ‘ਚ

ਗੜ੍ਹਦੀਵਾਲਾ 31 ਅਗਸਤ (ਚੌਧਰੀ /ਪ੍ਰਦੀਪ ਸ਼ਰਮਾ) : ਸਥਾਨਕ ਸ਼ਹਿਰ ਦੇ ਪਿੰਡ ਪੰਡੋਰੀ ਅਟਵਾਲ ਚ ਕੋਰੋਨਾ ਨੇ ਫਿਰ ਦਸਤਕ ਦਿੱਤੀ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ 50 ਸਾਲਾਂ ਪੁਲਸ ਮੁਲਾਜ਼ਮ ਨਿਵਾਸੀ ਪੰਡੋਰੀ ਅਟਵਾਲ ਦੀ ਰਿਪੋਰਟ ਅੱਜ ਕੋਰੋਨਾ ਪਾਜੀਟਿਵ ਆਈ ਹੈ। ਇਸ ਪਲਸ ਮੁਲਾਜ਼ਮ ਦੇ ਬੀਤੀ ਦਿਨੀਂ ਸੈਂਪਲ ਲਏ ਗਏ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਵਾਰਡ ਨੰਬਰ 10 ਗੜ੍ਹਦੀਵਾਲਾ ਦੇ 79 ਸਾਲਾਂ ਬੁਜਰਗ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। ਜਿਸਨੂੰ ਸਿਹਤ ਵਿਭਾਗ ਵਲੋਂ ਅੱਜ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਵਿਖੇ ਲੈ ਜਾਇਆ ਗਿਆ ਹੈ।

Related posts

Leave a Reply