ਕਰੋਨਾ ਪਾਜ਼ਿਟਿਵ ਆਸ਼ਾ ਵਰਕਰ (ਸਬ ਅਰਬਨ ਗੁਰਦਾਸਪੁਰ) ਨੂੰ ਵਿੱਤੀ ਮਦਦ ਦੀ ਗੁਹਾਰ,ਜਥੇਬੰਦੀ ਵੱਲੋਂ ਸੰਘਰਸ਼ ਦੀ ਚਿਤਾਵਨੀ

ਗੁਰਦਾਸਪੁਰ 16 ਅਕਤੂਬਰ ( ਅਸ਼ਵਨੀ ) : ਲੋਕਾਂ ਨੂੰ ਘਰ ਘਰ ਸਿਹਤ ਸਹੂਲਤਾਂ ਅਤੇ ਕਰੋਨਾ ਮਹਾਂਮਾਰੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਕਰੋਨਾ ਸੰਕਟਮਈ ਸਥਿਤੀ ਵਿਚ ਨਿੱਜੀ ਜ਼ਿੰਦਗੀ ਦਾਅ ਤੇ ਲਗਾ ਕੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਹਾਲ ਹੀ ਵਿਚ ਸਬ ਅਰਬਨ ਖੇਤਰ ਵਿਚ ਕੰਮ ਕਰਦੀ ਆਸ਼ਾ ਵਰਕਰ ਦੇ ਕਰੋਨਾ ਪਾਜ਼ਿਟਿਵ ਆਣ ਤੇ ਆਸ਼ਾ ਵਰਕਰ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਵਲੋਂ ਉਸਨੂੰ ਨਿਯਮਾਂ ਅਨੁਸਾਰ ਦੱਸ ਹਜ਼ਾਰ ਰੁਪਏ ਵਿੱਤੀ ਸਹਾਇਤਾ ਦੇਣ ਦੀ ਮੰਗ ਕੀਤੀ ਹੈ। ਅਮਰਜੀਤ ਸ਼ਾਸਤਰੀ ਮੁੱਖ ਸਲਾਹਕਾਰ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਬਬਿਤਾ ਕਮਲੇਸ਼ ਕੁਮਾਰੀ ਮੋਨਿਕਾ ਨੇ ਕਿਹਾ ਕਿ ਜਥੇਬੰਦੀ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੀਆਂ ਮੰਗਾਂ ਮਨਵਾਉਣ ਲਈ 31ਅਕਤੂਬਰ ਨੂੰ ਸਾਝੇ ਮੁਲਾਜ਼ਮ ਮੋਰਚੇ ਵਲੋਂ ਕਾਦੀਆਂ ਵਿਖੇ ਵੱਡੀ ਗਿਣਤੀ ਵਿਚ ਭਾਗ ਲਿਆ ਜਾਵੇਗਾ। 

ਯੂਨੀਅਨ ਵੱਲੋਂ ਹਰਿਆਣਾ ਪੈਟਰਨ ਤੇ ਮਾਣ ਭੱਤਾ ਜਾਰੀ ਕਰਵਾਉਣ ਘੱਟੋ-ਘੱਟ ਉਜਰਤ ਕਾਨੂੰਨ ਤਹਿਤ ਮਹੀਨਾ ਵਾਰ ਤਨਖਾਹ ਲਗਵਾਉਣ ਅਤੇ ਸਮਾਰਟ ਫ਼ੋਨ ਜਾਰੀ ਕਰਨ ਦਾ ਮੁੱਦਾ ਉਠਾਇਆ ਜਾਵੇਗਾ। ਕਰੋਨਾ ਪਾਜ਼ਿਟਿਵ ਆਸ਼ਾ ਵਰਕਰ ਨੂੰ ਇਨਸਾਫ਼ ਦਿਵਾਉਣ ਲਈ ਸੋਮਵਾਰ ਸੀਨੀਅਰ ਮੈਡੀਕਲ ਅਫ਼ਸਰ ਗੁਰਦਾਸਪੁਰ ਨੂੰ ਮੰਗ ਦਿੱਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ  ਇਨਸਾਫ਼ ਨਹੀਂ ਮਿਲਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਅਨੇਕ ਚੰਦ ਪਾਹੜਾ,ਅੰਜੂ ਬਾਲਾ ,ਏਕਤਾ,ਸੁਦੇਸ਼ ਕੁਮਾਰੀ,ਪਰਮਜੀਤ,ਸੁਦੇਸ਼ ਕੁਮਾਰੀ ਅਤੇ ਨਿਰਮਲਾ ਦੇਵੀ ਵੀ ਹਾਜ਼ਰ ਸਨ।

Related posts

Leave a Reply