BREAKING..ਬਲਾਕ ਭੂੰਗਾ ਦੇ ਪਿੰਡ ਚੱਕ ਲਾਦੀਆਂ ‘ਚ ਕੋਰੋਨਾ ਪਾਜੀਟਿਵ 65 ਸਾਲਾਂ ਮਹਿਲਾ ਦੀ ਹੋਈ ਮੌਤ

ਗੜਦੀਵਾਲਾ 30 ਅਗਸਤ(ਚੌਧਰੀ /ਪ੍ਰਦੀਪ ਸ਼ਰਮਾ) :ਬਲਾਕ ਭੂੰਗਾ ਦੇ ਪਿੰਡ ਚੱਕ ਲਾਦੀਆਂ ਚ 65 ਸਾਲਾਂ ਕੋਰੋਨਾ ਪਾਜੀਟਿਵ ਮਹਿਲਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੀ ਐਚ ਸ ਭੂੰਗਾ ਦੇ ਐਸ ਐਮ ਓ ਡਾ ਮਨਮੋਹਨ ਲਾਲ ਨੇ ਦੱਸਿਆ ਕਿ ਮਹਿਲਾ ਗੁਰਮੀਤ ਕੌਰ ਨਿਵਾਸੀ ਚੱਕ ਲਾਦੀਆਂ ਨੂੰ 22 ਅਗਸਤ ਨੂੰ ਸਾਹ ਦੀ ਬੀਮਾਰ ਹੋਣ ਕਾਰਨ ਜੌਹਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਵਲੋਂ 28 ਅਗਸਤ ਨੂੰ ਕੋਰੋਨਾ ਸੈਂਪਲ ਲਏ ਗਏ ਸਨ ਅਤੇ 29 ਅਗਸਤ ਨੂੰ ਉਸਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। ਜਿਸ ਦੇ ਚਲਦੇ ਸ਼ਨੀਵਾਰ ਨੂੰ ਹਸਪਤਾਲ ਵਿਚ ਉਸਦੀ ਮੌਤ ਹੋ ਗਈ ਸੀ।ਐਸ ਐਮ ਓ ਭੂੰਗਾ ਡਾ ਮਨੋਹਰ ਲਾਲ ਦੀ ਹਾਜਰੀ ਵਿੱਚ ਪਿੰਡ ਦੇ ਸ਼ਮਸ਼ਾਨਘਾਟ ਵਿਚ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਸ ਮੌਕੇ ਜਸਤਿੰਦਰ ਕੁਮਾਰ ਬੀ ਈ ਈ, ਉਮੇਸ਼ ਕੁਮਾਰ ਐਚ ਆਈ, ਜਤਿੰਦਰ ਕੁਮਾਰ, ਸੁਰਜੀਤ ਸਿੰਘ, ਹਰਵਿੰਦਰ ਸਿੰਘ, ਗੁਰਿੰਦਰਜੀਤ ਸਿੰਘ, ਸਤਵੀਰ ਕੁਮਾਰ, ਪ੍ਰੇਮ ਪਾਲ, ਅਸ਼ਵਨੀ, ਵਿਸ਼ਾਲ, ਜੀਤ, ਸਰਪੰਚ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply