ਪੁਲਿਸ ਥਾਣਾ ਤਾਰਾਗੜ੍ਹ ਅਤੇ ਪਿੰਡ ਕੀੜੀ ਖ਼ੁਰਦ ਵਿਖੇ ਕੀਤੀ ਕਰੋਨਾ ਸੈਂਪਲਿੰਗ


ਤਾਰਾਗੜ੍ਹ / ਪਠਾਨਕੋਟ (ਰਜਿੰਦਰ ਰਾਜਨ ਬੀਓਰੋ ਚੀਫ  / ਅਵਿਨਾਸ਼ ਸ਼ਰਮਾ ) : ਅੱਜ ਸਿਵਲ ਸਰਜਨ ਪਠਾਨਕੋਟ ਡਾ ਜੁਗਲ ਕਿਸ਼ੋਰ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀਐੱਚਸੀ ਨਰੋਟ ਜੈਮਲ ਸਿੰਘ ਦੇ ਹੁਕਮਾਂ ਅਨੁਸਾਰ ਪੁਲਿਸ ਥਾਣਾ ਤਾਰਾਗੜ੍ਹ ਅਤੇ ਪਿੰਡ ਕੀੜੀ ਖ਼ੁਰਦ ਵਿਖੇ ਕਰੋਨਾ ਸੈਂਪਲਿੰਗ ਦੇ ਟੈਸਟ ਕਰਨ ਲਈ ਟੀਮਾਂ ਲਗਾਈਆਂ ਗਈਆਂ ਜਿਸ ਵਿੱਚ 56ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ।

ਇਸ ਮੌਕੇ ਏ ਐਮ ਓ ਡਾ ਗੁਰਪ੍ਰੀਤ ਸਿੰਘ ਪਦਮ ਨੇ ਥਾਣਾ ਪੁਲਿਸ ਮੁਲਾਜ਼ਮਾਂ ਤੇ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਕਰੋਨਾ ਤੋਂ  ਬਚਾਓ ਲਈ ਜਾਣਕਾਰੀ ਦਿੱਤੀ ਅਤੇ ਮਾਸਕ ਪਾ ਕੇ ਰੱਖਣ ਲਈ ਕਿਹਾ ਬਿਨਾਂ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲੋ ਜੇਕਰ ਖਾਂਸੀ ਬੁਖਾਰ ਜ਼ੁਕਾਮ ਹੋਏ ਤਾਂ ਨੇੜੇ ਸਿਹਤ ਕੇਂਦਰ ਜਾਓ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ ਹੱਥਾਂ ਨੂੰ ਬਾਰ ਬਾਰ ਸਾਬਣ ਨਾਲ ਧੋਣ ਲਈ ਪ੍ਰੇਰਿਤ ਕੀਤਾ ਜੇ ਕੋਈ ਵਿਅਕਤੀ ਬਾਹਰਲੀ ਸਟੇਟ ਤੋਂ ਆਉਂਦਾ ਹੈ ਤਾਂ ਪੁਲਿਸ ਥਾਣਾ ਅਤੇ  ਨਜ਼ਦੀਕੀ ਹੈਲਥ ਸੈਂਟਰ ਵਿੱਚ ਜਾਣਕਾਰੀ ਦੋਵੇਂ ਇਸ ਕੈਂਪ ਵਿਚ ਹੇਠ ਲਿਖੇ ਮੈਂਬਰ ਹਾਜ਼ਰ ਸਨ ਐਲਟੀ ਸੁਮਨ ਬਾਲਾ ਬਲਜਿੰਦਰ ਸਿੰਘ ਰਵੀ ਪ੍ਰਕਾਸ਼ ਅਤੇ ਸੀ ਐੱਚ ਓ ਡਾਕਟਰ ਸ਼ਿਵਾਨੀ ਡਾਕਟਰ ਸ਼ੁਵੇਤਾ ਕੁਲਵਿੰਦਰ ਸਿੰਘ ਐੱਲ ਐੱਚ ਵੀ ਰਮਨ ਲਤਾ ਆਦਿ ਹਾਜ਼ਰ ਸਨ

Related posts

Leave a Reply