ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਵਿੱਚ ਕਰੋਨਾ ਸੈਂਪਲਿੰਗ ਕੈਂਪ ਲਗਾਇਆ

ਇਸ ਕੈਂਪ ਵਿਚ ਵੱਖ-ਵੱਖ ਸਰਕਾਰੀ ਸਕੂਲਾਂ ਤੋਂ ਆਏ 48 ਅਧਿਆਪਕਾਂ ਅਤੇ ਦੂਜੇ ਸਕੂਲ ਸਟਾਫ ਨੇ ਆਪਣੇ ਸੈਂਪਲ ਦਿੱਤੇ

ਪਠਾਨਕੋਟ 17 ਨਵੰਬਰ (ਰਜਿੰਦਰ ਸਿੰਘ ਰਾਜਨ ) ਸੀਨੀਅਰ ਮੈਡੀਕਲ ਅਫਸਰ ਡਾਕਟਰ ਬਿੰਦੂ ਗੁਪਤਾ ਦੇ ਹੁਕਮਾਂ ਅਤੇ ਨੋਡਲ ਅਫ਼ਸਰ ਡਾਕਟਰ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਕੋਵਿਡ 19 ਦੇ ਸੈਂਪਲ ਲੈਣ ਲਈ ਟੀਮ ਜਿਸ ਵਿੱਚ ਡਾਕਟਰ ਵਿਮੁਕਤ ਸ਼ਰਮਾ, ਡਾਕਟਰ ਦੀ ਦਿਪਾਲੀ ਅਤੇ ਡਾਕਟਰ ਹਿਮਾਨੀ ਦੀ ਅਗਵਾਈ ਵਿਚ ਸੀਨੀਅਰ ਸਕੈਡਰੀ ਸਕੂਲ ਪਿੰਡ ਤੰਗੋ ਸ਼ਾਹ ਵਿਖੇ ਪਹੁੰਚੀ। ਜਿੱਥੇ ਟੀਮ ਨੇ 48 ਕਰਮਚਾਰੀਆਂ ਦੇ ਸੈਂਪਲ ਲਏ । ਕੈਂਪ ਦੀ ਸੁਰੂਆਤ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਆਪਣਾ ਸੈਂਪਲ ਦੇ ਕੇ ਕੀਤੀ। ਇਸ ਵਿੱਚ ਮਿਡਲ ਸਕੂਲ ਗੁਰਦਾਸਪੁਰ ਭਾਈਆ ,ਸਾਲੂਵਾਲ ਅਤੇ ਤੰਗੋਸਾਹ ਸਕੂਲਾਂ ਦੇ ਅਧਿਆਪਕ , ਸੇਵਾਦਾਰ ਅਤੇ ਖਾਣਾਂ ਬਨਾਉਣ ਵਾਲੇ ਲੋਕ ਸ਼ਾਮਲ ਸਨ । ਟੀਮ ਵਿੱਚ ਮਨਦੀਪ ਕੌਰ ਮਲਟੀਪਰਪਜ ਹੈਲਥ ਵਰਕਰ ਫੀਮੇਲ, ਭੁਪਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਊਸ਼ਾ,ਸੰਸੀ ਆਦਿ ਹਾਜ਼ਰ ਸਨ।

Related posts

Leave a Reply