BREAKING..ਬਲਾਕ ਭੂੰਗਾ ਖੇਤਰ ‘ਚ ਕੋਰੋਨਾ ਨੇ ਪੈਰ ਪਸਾਰੇ, ਗੜਦੀਵਾਲਾ ਸਮੇਤ ਹੋਰ ਪਿੰਡਾਂ ਦੇ 4 ਹੋਰ ਲੋਕ ਆਏ ਕਰੋਨਾ ਦੀ ਲਪੇਟ ‘ਚ

ਗੜ੍ਹਦੀਵਾਲਾ 1 ਸਤੰਬਰ (ਚੌਧਰੀ / ਪ੍ਰਦੀਪ ਸ਼ਰਮਾ) :ਬਲਾਕ ਭੂੰਗਾ ਖੇਤਰ ‘ਚ ਕੋਰੋਨਾ ਨੇ ਪੈਰ ਪਸਾਰੇ ਸ਼ੁਰੂ ਕਰ ਦਿੱਤੇ ਹਨ। ਜਿਸ ਨਾਲ ਖੇਤਰ ਦੇ ਲੋਕਾਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਚ ਸੀ ਭੂੰਗਾ ਦੇ ਐਸ ਐਮ ਓ ਡਾ ਮਨਮੋਹਨ ਲਾਲ ਨੇ ਦੱਸਿਆ ਅੱਜ ਕਿ ਬਲਾਕ ਭੂੰਗਾ ਚ 4 ਕੇਸ ਕੋਰੋਨਾ ਪਾਜੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਗੜਦੀਵਾਲਾ ਦੇ 74 ਸਾਲਾਂ ਬਜੁਰਗ, ਪਿੰਡ ਪੰਡੋਰੀ ਦੇ 45 ਅਤੇ 75 ਸਾਲਾ ਮਹਿਲਾ ਤੇ ਹਰਿਆਣਾ ਦੇ 46 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਪਿੰਡ ਪੰਡੋਰੀ ਅਟਵਾਲ ਦੀਆਂ ਦੋਨੋਂ ਮਹਿਲਾਵਾਂ ਕਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਚ ਆਈਆਂ ਹਨ। 

Related posts

Leave a Reply