ਜਿਲਾ ਹਸਪਤਾਲ ਪਠਾਨਕੋਟ ਵਿਖੇ 42 ਪੁਲਿਸ ਜਵਾਨਾਂ ਸਮੇਤ 64 ਲੋਕਾਂ ਨੂੰ ਲਗਾਇਆ ਕੋਰੋਨਾ ਟੀਕਾ

ਐਸ ਐਸ ਪੀ ਸ੍ਰੀ ਗੁਲਨੀਤ ਸਿੰਘ ਪੁਲਿਸ ਜਵਾਨਾਂ ਦਾ ਹੋਸਲਾ ਅਫ਼ਜ਼ਾਈ ਕਰਨ ਲਈ ਖੁਦ ਪਹੁੰਚੇ ਸਿਵਲ ਹਸਪਤਾਲ ਅਤੇ ਵੰਡੇ ਸਰਟੀਫਿਕੇਟ

ਪਠਨਕੋਟ 4 ਫਰਵਰੀ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਗਤ ਦਿਵਸ, ਜਿਥੇ ਪੰਜਾਬ ਪੁਲਿਸ ਨੇ ਕੋਵਿਡ ਟੀਕਾਕਰਨ ਮੁਹਿੰਮ ਚਲਾਈ। ਜਿਸ ਵਿਚ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਟੀਕਾਕਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਬੈਜ ਲਗਾਇਆ। ਇਸ ਦੇ ਨਾਲ ਹੀ ਜ਼ਿਲ੍ਹਾ ਪੁਲਿਸ ਪਠਾਨਕੋਟ ਨੇ ਵੀਰਵਾਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਸਥਿਤ ਟੀਕਾ ਕੇਂਦਰ ਵਿਖੇ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਨੂੰ ਕੋਰੋਨਾ ਮੁਕਤ ਰੱਖਣ ਲਈ ਟੀਕਾ ਮੁਹਿੰਮ ਦੀ ਸ਼ੁਰੂਆਤ ਕੀਤੀ। ਹੈਡ ਕੁਆਟਰਜ਼ ਮਨੋਜ ਠਾਕੁਰ ਨੇ ਕੋਵੀਸ਼ਿਲਡ ਟੀਕੇ ਦੀ ਪਹਿਲੀ ਖੁਰਾਕ ਲਈ, ਫਿਰ ਵੱਖ ਵੱਖ ਵਿਭਾਗਾਂ ਦੇ ਡੀਐਸਪੀ, ਇੰਸਪੈਕਟਰ, ਸਬ-ਇੰਸਪੈਕਟਰਾਂ ਅਤੇ ਕਾਂਸਟੇਬਲਾਂ ਨੇ ਇਹ ਟੀਕਾ ਲਗਵਾਇਆ।

ਇਸ ਮੌਕੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਟੀਕਾ ਲਗਵਾਉਣ ਦਾ ਸਾਰਟੀਫਿਕੇਟ ਪੁਲਿਸ ਕਰਮਚਾਰੀਆਂ ਨੂੰ ਸੌਂਪ ਕੇ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਸਿਵਲ ਸਰਜਨ ਡਾ: ਹਰਵਿੰਦਰ ਸਿੰਘ ਨੇ ਉਨ੍ਹਾਂ ਨੂੰ ਟੀਕਾ ਕੇਂਦਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪਹਿਲੇ ਪੜਾਅ ਵਿੱਚ ਸਿਹਤ ਕਰਮਚਾਰੀਆਂ ਨੂੰ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਡੀ.ਆਈ.ਓ. ਡਾ: ਦਰਬਾਰ, ਐਸ.ਐਮ.ਓ. ਡਾ ਰਾਕੇਸ਼ ਸਰਪਾਲ ਅਤੇ ਸਟਾਫ ਹਾਜ਼ਰ ਸੀ।
64 ਕਰਮਚਾਰੀਆਂ ਨੇ ਟੀਕਾ ਲਗਾਇਆ। ਸਿਹਤ ਵਿਭਾਗ ਵੱਲੋਂ ਕੋਰੋਨਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਟੀਕਾ ਮੁਹਿੰਮ ਜਿਸ ਵਿੱਚ ਪਠਾਨਕੋਟ ਸਿਵਲ ਹਸਪਤਾਲ ਵਿੱਚ 64 ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ, ਜਿਨ੍ਹਾਂ ਵਿੱਚ 42 ਔਰਤਾਂ ਅਤੇ ਮਰਦ ਪੁਲਿਸ ਮੁਲਾਜ਼ਮ ਅਤੇ 22 ਨਿੱਜੀ ਅਤੇ ਸਰਕਾਰੀ ਹਸਪਤਾਲ ਦੇ ਅਮਲੇ ਸ਼ਾਮਲ ਹਨ.।

ਇਨ੍ਹਾਂ ਨੇ ਟੀਕਾ ਲਗਵਾਾਉਣ ਵਾਲਿਆਂ ਚ ਇਹ ਹਨ ਸ਼ਾਮਲ

ਐਸ.ਪੀ. ਮਨੋਜ ਕੁਮਾਰ,ਡੀ.ਐੱਸ.ਪੀ. ਪਰਮਵੀਰ ਸਿੰਘ, ਡੀ.ਐੱਸ.ਪੀ. ਸਤਪਾਲ ਸਿੰਘ, ਡੀ.ਐੱਸ.ਪੀ. ਸੁਖਜਿੰਦਰ, ਬਲਵਿੰਦਰ ਕੁਮਾਰ, ਜੀਤ ਰਾਜ, ਚਰਨ ਸਿੰਘ, ਧਰਮਵੀਰ, ਜੋਗਿੰਦਰ ਪਾਲ, ਗੁਰਸ਼ਰਨ ਸਿੰਘ, ਰਾਜੇਸ਼ ਕੁਮਾਰ, ਬਿਕਰਮ, ਅਜੈ, ਦਰਸ਼ਨ ਲਾਲ, ਜਸਬੀਰ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸੈਣੀ, ਰੋਹਿਤ ਸਿੰਘ, ਨਰੇਸ਼ ਕੁਮਾਰ, ਸਮੀਰ ਸਿੰਘ, ਮੁਖਤਿਆਰ ਸਿੰਘ, ਸ. ਨਵਦੀਪ, ਗਗਨਦੀਪ ਸਿੰਘ, ਲਵਪ੍ਰੀਤ ਸਿੰਘ, ਕਰਨੈਲ ਸਿੰਘ, ਕਮਲ ਸਿੰਘ, ਸੋਮਦੱਤ, ਅਨੀਤਾ, ਮਨਜੀਤ ਕੌਰ, ਰਾਕੇਸ਼, ਡਾ ਸੁਨੀਤ ਚੰਦ, ਅੰਜਨਾ, ਸਰਵਪ੍ਰਿਯਾ, ਮਲਕੀਤ ਸਿੰਘ, ਵਿਜੇ ਕੁਮਾਰ, ਰਾਮ ਲੁਭਾਇਆ, ਚੰਬਾ ਸਿੰਘ, ਸੁਨੀਲ, ਡਾ. ਅਨੀਤਾ, ਰਾਜਵੰਤ ਕੌਰ, ਰਜਨੀ, ਮਨੋਜ, ਸੁਰਮ ਸਿੰਘ, ਬਲਵੀਰ ਸਿੰਘ, ਕੁਲਦੀਪ ਰਾਜ, ਸਹਿਲ ਚੰਦ, ਗੁਰਮੀਤ ਸਿੰਘ, ਮੁਲਖ ਰਾਜ, ਡਾ: ਭਾਰਤੀ, ਬਲਵੀਰ ਕੁਮਾਰ, ਜਸਵੀਰ ਸਿੰਘ,ਰੋਹਿਤ, ਰੇਨੂੰ, ਸੁੱਖੀ, ਮਮਤਾ, ਨੀਲਮ, ਤਿਲਕ ਰਾਜ, ਸੁਰਿੰਦਰ ਪਾਲ,ਲਲਿਤ ਕੁਮਾਰ, ਡਾ: ਅਸੀਮ ਭਾਰਦਵਾਜ, ਸੀਮਾ ਚੌਧਰੀ, ਸਰਵਣ ਕੁਮਾਰ, ਰਮੇਸ਼ ਕੁਮਾਰ ਅਤੇ ਗੁਰਮੀਤ ਸਿੰਘ ਹੈਪੀ ਡਰਾਇਵਰ ਘਰੋਟਾ ਨੇ ਟੀਕਾ ਲਗਾਇਆ ਗਿਆ।

Related posts

Leave a Reply