UPDATED.. ਅੱਜ ਤੋਂ ਸਿਵਲ ਹਸਪਤਾਲ ਦਸੂਹਾ ਵਿਖੇ ਲੱਗਣੀ ਸ਼ੁਰੂ ਹੋਵੇਗੀ ਕਰੋਨਾ ਵੈਕਸੀਨ

ਦਸੂਹਾ 15 ਜਨਵਰੀ (ਚੌਧਰੀ ) : ਅੱਜ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਕੋਵਿਡ-19 ਦੀ ਵੈਕਸੀਨ ਲਗਾਉਣੀ 16 ਜਨਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਦੇ ਸਬੰਧ ਵਿੱਚ ਐਸ ਡੀ ਐਮ ਦਸੂਹਾ ਰਣਵੀਰ ਸਿੰਘ ਹੀਰ ਨੇ ਵੈਕਸੀਨ ਸੈਂਟਰ ਸਿਵਲ ਹਸਪਤਾਲ ਦਸੂਹਾ ਦਾ ਦੌਰਾ ਕੀਤਾ। ਉਨ੍ਹਾਂ ਨੇ ਇਸ ਵੈਕਸੀਨ ਦੇ ਸਬੰਧ ਵਿੱਚ ਵੈਕਸੀਨੇਸ਼ਨ ਰੂਮ, ਵੇਟਿੰਗ ਰੂਮ, ਅਬਜਰਵੇਸ਼ਨ ਰੂਮ ਦੇ ਨਾਲ ਨਾਲ ਐਂਟਰੀ ਤੇ ਬਾਹਰ ਜਾਣ ਵਾਲੇ ਰਸਤੇ ਦਾ ਮੁਆਇਨਾ ਕੀਤਾ। ਇਸ ਮੌਕੇ ਤੇ ਐਸ ਐਮ ਓ ਡਾ ਦਵਿੰਦਰ ਕੁਮਾਰ ਪੁਰੀ ਨੇ ਦੱਸਿਆ ਕਿ ਵੈਕਸੀਨੇਸ਼ਨ ਦੇ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਕੱਲ ਤੋਂ ਕੋਵਿਡ-19 ਦੀ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਜਿਸ ਵਿੱਚ ਸਭ ਤੋਂ ਪਹਿਲਾਂ ਫਰੰਟ ਲਾਈਨ ਹੈਲਥ ਕੇਅਰ ਵਰਕਰ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਜਾਵੇਗਾ ਅਤੇ 28 ਦਿਨ ਬਾਅਦ ਦੂਜਾ ਟੀਕਾ ਲਗਾਇਆ ਜਾਵੇਗਾ। ਇਸ ਮੌਕੇ ਤੇ ਡਾ ਦੀਦਾਰ ਸਿੰਘ, ਡਾ ਕੁਲਵਿੰਦਰ ਸਿੰਘ,ਡਾ ਸੰਜੀਵ ਪੁਰੀ, ਡਾ ਰਣਜੀਤ ਰਾਣਾ, ਡਾ ਅਨਿਲ, ਡਾ ਕਪਿਲ, ਡਾ ਰਾਜਵਿੰਦਰ ਕੌਰ, ਡਾ ਸਵਿਤਾ ਰਾਣਾ,ਡਾ ਨਮਰਤਾ ਪੁਰੀ, ਡਾ ਹਰਸ਼ਪ੍ਰੀਤ, ਰਜਿੰਦਰ ਸਿੰਘ ਅਪਸਲਮਿਕ ਅਫਸਰ, ਵਰਿੰਦਰ ਸਿੰਘ, ਸਲਿੰਦਰ ਸਿੰਘ, ਗੁਰਦੀਪ ਸਿੰਘ ਫਾਰਮੇਸੀ ਅਫਸਰ, ਡੇਨੀਅਲ, ਬਲਵਿੰਦਰ ਸਿੰਘ ਐਮ ਐਲ ਟੀ ਅਤੇ ਹੋਰ ਸਟਾਫ ਹਾਜਰ ਸੀ। 

Related posts

Leave a Reply