(ਕੋਰੋਨਾ ਟੈਸਟ ਕਰਦੇ ਹੋਏ ਸਿਹਤ ਕਰਮਚਾਰੀ)
ਗੜ੍ਹਦੀਵਾਲਾ 22 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀਐਚਸੀ ਭੂੰਗਾ ‘ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।ਇਸ ਸਬੰਧੀ ਐਸ ਐਮ ਓ ਡਾ ਮਨਮੋਹਨ ਲਾਲ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ,ਹਰਿਆਣਾ ਅਤੇ ਪੀ ਐਚ ਸੀ ਭੂੰਗਾ ਵਿਖੇ ਕੋਵਿਡ-19 ਟੀਮ ਨੇ 85 ਲੋਕਾਂ ਦੇ ਟੈਸਟ ਕੀਤੇ ਸਨ। ਜਿਨ੍ਹਾਂ ਵਿੱਚੋਂ ਚਾਰ ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਉਨਾਂ ਦੱਸਿਆ ਕਿ ਗੜ੍ਹਦੀਵਾਲਾ ਇਲਾਕੇ ਦੇ ਤਿੰਨ ਵਿਅਕਤੀਆਂ ਅਤੇ ਭੂੰਗਾ ਇਲਾਕੇ ਦਾ ਇਕ ਵਿਅਕਤੀ ਕੋਰੋਨਾ ਪਾਜੀਟਿਵ ਆਈ ਹੈ।ਇਸ ਮੌਕੇ ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ, ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਖੰਘ ਬੁਖ਼ਾਰ ਜਾਂ ਜ਼ੁਕਾਮ ਹੋਣ ਤੇ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ ਅਤੇ ਅਫ਼ਵਾਹਾਂ ਤੋਂ ਦੂਰ ਰਹਿਣ।ਇਸ ਮੌਕੇ ਅੰਮ੍ਰਿਤ ਭੂੰਗਾ,ਜਗਦੀਪ ਸਿੰਘ ਹੈਲਥ ਵਰਕਰ,ਜਸਤਿੰਦਰ ਕੁਮਾਰ,ਅਰਪਿੰਦਰ ਸਿੰਘ ਹਾਜ਼ਰ ਸਨ।
- ਅੰਮ੍ਰਿਤਸਰ ਵਿੱਚ ਕੋਈ ਗ੍ਰਨੇਡ ਧਮਾਕਾ ਨਹੀਂ ਹੋਇਆ: ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਅਫਵਾਹਾਂ ਨਾ ਫੈਲਾਉਣ ਦੀ ਚੇਤਾਵਨੀ
- ਡੋਨਾਲਡ ਟਰੰਪ ਵੱਲੋਂ ਕੈਨੇਡਾ ‘ਤੇ ਲਗਾਏ ਟੈਰਿਫ ਤੋਂ ਬਾਦ ਟਰੂਡੋ ਨੇ ਕੀਤਾ ਇਹ ਐਲਾਨ, ਮੈਕਸੀਕੋ ਨੇ ਵੀ ਦਿੱਤੀ ਪ੍ਰਤੀਕਿਰਿਆ
- ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਦੁਆਰਾ ‘EAGLE GROUP’ ਦਾ ਗਠਨ ਇੱਕ ਸਰਗਰਮ ਕਦਮ, ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
EDITOR
CANADIAN DOABA TIMES
Email: editor@doabatimes.com
Mob:. 98146-40032 whtsapp