ਬਲਾਕ ਭੂੰਗਾ ਵਿੱਚ ਕੋਰੋਨਾ ਦਾ ਕਹਿਰ ਜਾਰੀ,6 ਹੋਰ ਲੋਕ ਆਏ ਕਰੋਨਾ ਦੀ ਚਪੇਟ ‘ਚ


ਗੜ੍ਹਦੀਵਾਲਾ 14 ਸਤੰਬਰ (ਚੌਧਰੀ ) :ਬਲਾਕ ਭੂੰਗਾ ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਨਜਰ ਆ ਰਿਹਾ ਹੈ। 6 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਪਾਜੀਟਿਵ ਆਈਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀ ਐਚ ਸੀ ਭੂੰਗਾ ਦੇ ਐਸ ਐਮ ਓ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਭੂੰਗਾ ਵਿਖੇ ਸੈਂਪਲਿੰਗ ਕੀਤੀ ਗਈ ਸੀ। ਜਿਸ ਦੀਆਂ ਰਿਪੋਟਾਂ ਅੱਜ ਆਈਆਂ ਹਨ।ਜਿਨ੍ਹਾਂ ਵਿਚੋਂ 6 ਵਿਅਕਤੀਆਂ ਦੀਆਂ ਰਿਪੋਰਟ ਕੋਰੋਨਾ ਪਾਜੀਟਿਵ ਆਈਆਂ ਹਨ। ਇਸ ਮੌਕੇ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਜਿਹਨਾਂ ਲੋਕਾਂ ਦੇ ਘਰ ਵਿੱਚ ਜਗ੍ਹਾ ਹੈ ਉਨ੍ਹਾਂ ਨੂੰ ਹੋਮ ਆਈਸੁਲੇਟ ਕੀਤਾ ਜਾਵੇਗਾ ਅਤੇ ਬਾਕੀਆਂ ਨੂੰ ਹੁਸ਼ਿਆਰਪੁਰ ਦੇ ਰਿਆਤ-ਬਾਹਰਾ ਵਿਖੇ ਇਲਾਜ ਲਈ ਭੇਜਿਆ ਜਾਵੇਗਾ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕਰਨ ਅਤੇ ਖੰਘ ਬੁਖ਼ਾਰ ਜਾਂ ਜ਼ੁਕਾਮ ਹੋਣ ਤੇ ਨਜ਼ਦੀਕੀ ਸਿਹਤ ਕੇਂਦਰ ਵਿਚ ਜਾ ਕੇ ਆਪਣਾ ਟੈਸਟ ਜ਼ਰੂਰ ਕਰਵਾਉਣ।

Related posts

Leave a Reply