ਬਲਾਕ ਭੂੰਗਾ ‘ਚ ਕੋਰੋਨਾ ਦਾ ਕਹਿਰ ਜਾਰੀ,9 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ


ਗੜ੍ਹਦੀਵਾਲਾ 8 ਸਤੰਬਰ(ਚੌਧਰੀ) : ਬਲਾਕ ਭੂੰਗਾ’ ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਨਜਰ ਆ ਰਿਹਾ ਹੈ। ਅੱਜ ਗੜ੍ਹਦੀਵਾਲਾ ਵਿਚ 6 ਅਤੇ ਭੂੰਗਾ ਇਲਾਕੇ ਦੇ 3 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਉਣ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ ਐੱਮ ਓ ਭੂੰਗਾ ਡਾਕਟਰ ਮਨਹੋਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ 6 ਅਤੇ ਭੂੰਗਾ ਇਲਾਕੇ ਦੇ 3 ਵਿਅਕਤੀਆਂ ਦੀਆਂ ਰਿਪੋਰਟਾਂ ਕੋਰੋਨਾ ਪਾਜੀਟਿਵ ਆਈਆਂ ਹਨ।ਆਈਆਂ ਰਿਪੋਰਟਾਂ ਦੇ ਸਾਰੇ ਸੈਂਪਲ ਭੂੰਗਾ ਵਿਖੇ ਲਏ ਗਏ ਸਨ। ਕੋਰੋਨਾ ਪਾਜੀਟਿਵ ਆਈ ਰਿਪੋਰਟਾਂ ਚੋਂਂ 1 ਵਿਅਕਤੀ ਗੜ੍ਹਦੀਵਾਲਾ ਅਤੇ 1 ਵਿਅਕਤੀ ਭੂੰਗਾ ਇਲਾਕੇ ਦੇ ਕੋਰੋਨਾ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਰਿਆਤ ਬਾਹਰਾ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ।ਇਸ ਮੌਕੇ ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੋ,ਘਰੋਂ ਬਾਹਰ ਜਾਣ ਸਮੇਂ ਮਾਸਕ ਜਰੂਰ ਪਾਓ ਅਤੇ ਸ਼ੋਸ਼ਲ ਡਿਸਟੈਂਸ ਦਾ ਧਿਆਨ ਜਰੂਰ ਰੱਖੋ।

Related posts

Leave a Reply