ਕੋਵਾ ਐਪ ‘ਤੇ ਹੁਣ ਬੈਡਜ ਦੀ ਸਮਰੱਥਾ,ਕੋਵਿਡ ਦੇ ਇਲਾਜ ਵਾਲੇ ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਜਾਣਕਾਰੀ ਉਪਲੱਬਧ : ਡਿਪਟੀ ਕਮਿਸ਼ਨਰ


ਪਲਾਜ਼ਮਾ ਦਾਨ ਕਰਨ ਵਾਲੇ ਵੀ ਹੁਣ ਕੋਵਾ ਐਪ ‘ਤੇ ਕਰਵਾ ਸਕਣਗੇ ਰਜਿਸਟਰੇਸ਼ਨ

ਜ਼ਿਲਾ ਦੇ ਵਸਨੀਕ ਆਪਣੇ ਫ਼ੋਨ ‘ਚ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ : ਸੰਯਮ ਅਗਰਵਾਲ

ਪਠਾਨਕੋਟ,23 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) :
ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਜ਼ਿਲਾ ‘ਚ ਬੈਡਜ ਦੀ ਸਮਰੱਥਾ, ਕੋਵਿਡ ਦੇ ਇਲਾਜ ਵਾਲੇ ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਸਾਰੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਗਈ ਕੋਵਾ ਐਪ ‘ਤੇ ਉਪਲੱਬਧ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਠੀਕ ਹੋਏ ਵਿਅਕਤੀ ਪਲਾਜ਼ਮਾ ਦਾਨ ਕਰਨ ਲਈ ਵੀ ਆਪਣੀ ਰਜਿਸਟਰੇਸ਼ਨ ਕੋਵਾ ਐਪ ‘ਤੇ ਕਰਵਾ ਸਕਦੇ ਹਨ।

ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਫੈਲਾਉਣ ਅਤੇ ਕੋਵਿਡ ਸਬੰਧੀ ਹੋਰਨਾ ਜਾਣਕਾਰੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਣਾਈ ਗਈ ਕੋਵਾ ਐਪ ‘ਤੇ ਸੂਬੇ ‘ਚ ਜ਼ਿਲ•ਾ ਵਾਰ ਬੈਡਜ ਦੀ ਸਮਰੱਥਾ ਸਬੰਧੀ ਜਾਣਕਾਰੀ ਅਪਡੇਟ ਕੀਤੀ ਜਾ ਰਹੀ ਹੈ ਅਤੇ ਕੋਵਿਡ ਦਾ ਇਲਾਜ ਤੇ ਸੈਂਪਲ ਲੈਣ ਵਾਲੇ ਹਸਪਤਾਲਾਂ ਅਤੇ ਲੈਬ ਸਬੰਧੀ ਜਾਣਕਾਰੀ ਵੀ ਕੋਵਾ ਐਪ ਤੇ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਠੀਕ ਹੋਏ ਵਿਅਕਤੀ ਜੋ ਪਲਾਜ਼ਮਾ ਦਾਨ ਕਰਨਾ ਚਾਹੁੰਦੇ ਹਨ, ਉਹ ਵੀ ਆਪਣੀ ਰਜਿਸਟਰੇਸ਼ਨ ਐਪ ‘ਤੇ ਦਰਜ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਸੀਂ ਮਿਸ਼ਨ ਫਤਿਹ ਵੀ ਜੁਆਇੰਨ ਕਰਕੇ ਸਰਕਾਰ ਦੇ ਉਹ ਉਪਰਾਲੇ ਜਿਨਾ ਨਾਲ ਪੰਜਾਬ ਨੂੰ ਕਰੋਨਾ ਮੁਕਤ ਬਣਾਇਆ ਜਾ ਸਕਦਾ ਹੈ ਉਸ ਲਈ ਸਹਿਯੋਗ ਦੇ ਸਕਦੇ ਹਾਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਐਪ ‘ਤੇ ਬੈਡਜ ਦੀ ਸਮਰੱਥਾ ਲੈਵਲ-1, 2 ਅਤੇ 3 ਮੁਤਾਬਕ ਦਿੱਤੀ ਗਈ ਹੈ । ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਸਾਰੇ ਜਿਲਾ ਨਿਵਾਸੀ ਆਪਣੇ ਫ਼ੋਨ ‘ਚ ਕੋਵਾ ਐਪ ਜ਼ਰੂਰ ਡਾਊਨਲੋਡ ਕਰਨ ਅਤੇ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਅਸੀਂ ਇਸ ਮਹਾਂਮਾਰੀ ‘ਤੇ ਕਾਬੂ ਪਾ ਸਕੀਏ। ਉਨਾਂ ਜ਼ਿਲਾ ਵਾਸੀਆਂ ਨੂੰ ਰੋਜ਼ਾਨਾ ਮੂੰਹ ‘ਤੇ ਮਾਸਕ ਪਹਿਨਣ, ਸਮਾਜਿੱਕ ਦੂਰੀ ਨੂੰ ਬਰਕਰਾਰ ਰੱਖਣਾ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਣ ਜਾ ਸੈਨੇਟਾਈਜ਼ ਕਰਨ ਅਤੇ ਬੇਲੋੜ ਆਵਾਜਾਈ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।    

Related posts

Leave a Reply