ਵੱਡੀ ਖ਼ਬਰ : ਹੁਸ਼ਿਆਰਪੁਰ ਵਿੱਚ ਤੇਜੀ ਨਾਲ ਵਧਣ ਲੱਗੀ ਕੋਰੋਨਾ ਮਰੀਜਾਂ ਦੀ ਗਿਣਤੀ, 23 ਨਵੇ ਕੇਸ, ਕੰਧਾਲਾਂ ਸ਼ੇਖਾਂ ਦੀ ਔਰਤ (36) ਦੀ ਮੌਤ: READ MORE: CLICK HERE::

ਹੁਸ਼ਿਆਰਪੁਰ ਵਿੱਚ ਤੇਜੀ ਨਾਲ ਵਧਣ ਲੱਗੀ ਕੋਰੋਨਾ ਮਰੀਜਾਂ ਦੀ ਗਿਣਤੀ, 23 ਨਵੇ ਕੇਸ, ਕੰਧਾਲਾਂ ਸ਼ੇਖਾਂ ਦੀ ਔਰਤ (36) ਦੀ ਮੌਤ

 

ਹੁਸ਼ਿਆਰਪੁਰ  16 ਅਗਸਤ  (ਆਦੇਸ਼ ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1336 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1330 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 23 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੁਸ਼ਿਆਰਪੁਰ ਜਿਲੇ ਵਿੱਚ  850 ਹੋ ਗਈ ਹੈ ਤੇ ਇਕ ਮੌਤ ਕੰਧਾਲਾਂ ਸ਼ੇਖਾਂ ਦੀ ਔਰਤ ਉਮਰ 36 ਸਾਲ ਪਿਛਲੇ ਦੋ ਮਹੀਨਿਆ ਤੇ ਪੀ. ਜੀ. ਆਈ. ਚੰਡੀਗੜ ਵਿੱਚ ਦਾਖਿਲ ਸੀ ਦੀ ਮੌਤ ਹੋ ਗਈ ।

ਮੌਤ ਉਪਰੰਤ ਉਹ ਕੋਰੋਨਾ ਪਾਜੇਟਿਵ ਆਈ ਹੈ, ਤੇ ਮੋਤਾਂ ਦੀ ਗਿਣਤੀ ਜਿਲੇ ਵਿੱਚ 24 ਹੋ ਗਈ ਹੈ । ਜਿਲੇ ਵਿੱਚ  ਕੁੱਲ ਸੈਪਲਾਂ ਦੀ ਗਿਣਤੀ 41169 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 37010 ਸੈਪਲ  ਨੈਗਟਿਵ,  ਜਦ ਕਿ 3331 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 61 ਸੈਪਲ ਇਨਵੈਲਡ ਹਨ । ਐਕਟਿਵ ਕੇਸਾ ਦੀ ਗਿਣਤੀ 178 ਹੈ , ਤੇ 648   ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ  ।

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਪਾਜੇਟਿਵ ਚੱਕੋਵਾਲ ਬਲਾਕ ਦੇ 3 ਕੇਸ , ਪੋਸੀ ਦੇ 4  , ਟਾਡਾਂ 6 , ਦਸੂਹਾ  1, ਹਾਰਟਾ ਬਡਲਾਂ 2 , ਹੁਸ਼ਿਆਰਪੁਰ 3 , ਮੰਡ ਮੰਡੇਰ 1 , ਪਾਲਦੀ 2 ਤੇ 1 ਕੇਸ ਪਿੰਡ ਰਜਵਾਲ ਦਾ ਹੈ ।  ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਜਿਲੇ ਵਿੱਚ ਕੋਵਿਡ 19 ਵਾਇਰਸ ਦੇ ਕੇਸਾਂ ਦੇ ਵੱਧਣ ਨਾਲ ਜਿਲਾਂ ਵਾਸੀਆਂ ਨੂੰ ਘਬਰਾਉਣ ਦਾ ਲੋੜ ਨਹੀ ਬਲਕਿ ਸਿਹਤ ਨਿਯਮਾਂ ਨੂੰ ਅਪਣਾਉਦੇ ਹੋਏ ਇਸ ਬਿਮਾਰੀ ਨੂੰ ਹਰਾਉਣ ਦੀ ਜਰੂਰਤ ਹੈ , ਮਿਸ਼ਨ ਨੂੰ ਹਾਸਿਲ ਕਰਨ ਲਈ ਸਾਨੂੰ ਘਰ ਤੋ ਬਾਹਰ ਨਿਕਲ ਸਮੇ ਮਾਸਿਕ ਲਾਗਉਣ ਤੇ ਸਮਾਜਿਕ ਦੂਰੀ ਦੇ ਨਿਯਮਾ ਦੀ ਪਾਲਣਾ ਕਰਨ ਅਤੇ ਸਮੇ ਸਮੇ ਹੱਥਾਂ ਨੂੰ ਸਾਫ ਕਰਨਾ ਚਾਹੀਦਾ ਹੈ.

Related posts

Leave a Reply