ਅੰਮ੍ਰਿਤਸਰ ‘ਚ ਇਕੋ ਦਿਨ 36 ਅਤੇ ਪਠਾਨਕੋਟ ਚ 6 ਹੋਰ ਮਾਮਲੇ ਸਾਹਮਣੇ ਆਏ
ਅੰਮ੍ਰਿਤਸਰ/ਪਠਾਨਕੋਟ,12 ਜੂਨ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ, ਰਾਜਨ ਵਰਮਾ)
ਅੰਮ੍ਰਿਤਸਰ ਤੇ ਪਠਾਨਕੋਟ ‘ਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ, ਇਥੇ ਅੱਜ ਅੰਮ੍ਰਿਤਸਰ ਇਕੋ ਦਿਨ ‘ਚ 36 ਅਤੇ ਪਠਾਨਕੋਟ ਚ 6 ਹੋਰ ਮਾਮਲੇ ਸਾਹਮਣੇ ਆਏ ਹਨ. ਅਮ੍ਰਿਤਸਰ ਕੁਲ ਮਾਮਲਿਆਂ ਦੀ ਗਿਣਤੀ 578 ਹੋ ਗਈ ਹੈ ਜਦੋਂ ਕੇ ਪਠਾਨਕੋਟ ਵਿਚ 138 ਕੇਸ ਕਰੋਨਾ ਪਾਜੀਟਿਵ ਹਨ ।
ਜਿਲਾ ਪਠਾਨਕੋਟ ਵਿੱਚ ਅੱਜ ਸੁਕਰਵਾਰ ਦੇਰ ਸਾਮ 178 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚੋਂ 6 ਲੋਕ ਕਰੋਨਾ ਪਾਜੀਟਿਵ ਅਤੇ 172 ਲੋਕ ਕਰੋਨਾ ਨੈਗੇਟਿਵ ਆਏ ਹਨ ।

ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਦੱਸਿਆ ਕਿ ਜਿਨਾ ਲੋਕਾਂ ਦੀ ਕਰੋਨਾ ਪਾਜੀਟਿਵ ਰਿਪੋਰਟ ਆਈ ਹੈ ਉਨਾ ਵਿੱਚੋਂ 4 ਲੋਕ ਪਠਾਨਕੋਟ ਦੇ ਅਤੇ 2 ਲੋਕ ਸੁਜਾਨਪੁਰ ਦੇ ਹਨ।
ਉਨ•ਾਂ ਕਿਹਾ ਕਿ ਹੁਣ ਜਿਲ•ਾ ਪਠਾਨਕੋਟ ਵਿੱਚ ਕੁਲ 138 ਕੇਸ ਕਰੋਨਾ ਪਾਜੀਟਿਵ ਦੇ ਹੋ ਗਏ ਹਨ ਜਿਨ•ਾਂ ਵਿੱਚੋਂ 75 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨ•ਾ ਦੱਸਿਆ ਕਿ ਇਸ ਸਮੇਂ ਜਿਲ•ਾ ਪਠਾਨਕੋਟ ਵਿੱਚ 59 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 4 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। ਉਨ•ਾਂ ਦੱਸਿਆ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਘਰ•ਾਂ ਵਿੱਚ ਰਹੋਂ , ਸਿਹਤ ਵਿਭਾਗ ਅਤੇ ਜਿਲ•ਾ ਪ੍ਰਸਾਸਨ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp