ਵੱਡੀ ਖ਼ਬਰ: ਏਸੀਪੀ ਹੈੱਡਕੁਆਟਰ ਬਿਮਲਕਾਂਤ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ਸਮੇਤ 130 ਹੋਰ ਕੋਰੋਨਾਵਾਇਰਸ ਪੌਜ਼ੇਟਿਵ, ਜਲੰਧਰ ਅੱਜ ਚਾਰ ਲੋਕਾਂ ਦੀ ਮੌਤ: READ MORE: CLICK HERE::

ਜਲੰਧਰ: ਜ਼ਿਲ੍ਹਾ ਜਲੰਧਰ ਕੋਰੋਨਾ ਨਾਲ ਸਭ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਹੈ।ਇਥੇ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਅੱਜ ਕਮਿਸ਼ਨਰੇਟ ਪੁਲਿਸ ‘ਚ ਤੈਨਾਤ ਏਸੀਪੀ ਹੈੱਡਕੁਆਟਰ ਬਿਮਲਕਾਂਤ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ ਸਮੇਤ 130 ਹੋਰ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ।

 

ਜਲੰਧਰ ਅੱਜ ਚਾਰ ਲੋਕਾਂ ਦੀ ਮੌਤ ਦੀ ਖ਼ਬਰ ਵੀ ਹੈ।ਮ੍ਰਿਤਕਾਂ ਦੀ ਪਛਾਣ 51 ਸਾਲਾ ਸੰਜੀਵ ਕੁਮਾਰ ਵਾਸੀ ਅਰਬਨ ਏਸਟੇਟ, 55 ਸਾਲਾ ਰਾਜਿੰਦਰ ਕੁਮਾਰ ਵਾਸੀ ਨਿਊ ਸੂਰਜ ਗੰਜ, 39 ਸਾਲਾ ਸੁਭਾਸ਼ ਵਾਸੀ ਰਸਤਾ ਮੌਹੱਲਾ ਅਤੇ 43 ਸਾਲਾ ਅਸ਼ਵਨੀ ਵਾਸੀ ਨਿਊ ਮਾਡਲ ਹਾਊਸ ਵਜੋਂ ਹੋਈ ਹੈ।ਜਲੰਧਰ ਜ਼ਿਲ੍ਹੇ ‘ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 4000 ਪਾਰ ਹੋ ਗਿਆ ਹੈ।

Related posts

Leave a Reply