LATEST : ਗੁਰਦਾਸਪੁਰ ਵਿੱਚ 26 ਐਕਵਿਟ ਕੋਰੋਨਾ ਪੀੜਤ, ਮਾਸਕ ਪਾਓ, ਹੱਥ ਧੋਵੋ ਅਤੇ ਆਪਸੀ ਦੂਰੀ ਬਣਾ ਕੇ ਰੱਖੋ

ਕੋਵਿਡ-19 ਮਹਾਂਮਾਰੀ ਵਿਰੁੱਧ ਲੋਕਾਂ ਦੇ ਸਹਿਯੋਗ ਨਾਲ ਲੜੀ ਜਾ ਰਹੀ ਲੜਾਈ-ਮਾਸਕ ਪਾਓ, ਹੱਥ ਧੋਵੋ ਅਤੇ
ਆਪਸੀ ਦੂਰੀ ਬਣਾ ਕੇ ਰੱਖੋ–ਡਾ. ਕਿਸ਼ਨ ਚੰਦ ਸਿਵਲ ਸਰਜਨ

ਗੁਰਦਾਸਪੁਰ, 10 ਜੂਨ ( ਅਸ਼ਵਨੀ  ) ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਮਾਸਕ ਪਹਿਨਣ, ਸ਼ੋਸਲ ਡਿਸਟੈਂਸ ਮੈਨਟੇਨ ਰੱਖਣ ਅਤੇ ਆਪਣੇ
ਹੱਥਾਂ ਨੂੰ ਵਾਰ-ਵਾਰ ਧੋਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਜਾਣਕਾਰੀ
ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਖ਼ਿਲਾਫ਼ ਜੰਗ ਨੂੰ ਸੂਬੇ ਭਰ ਵਿੱਚ ਜ਼ਮੀਨੀ ਪੱਧਰ ਤੱਕ ਲੈ
ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮਿਸ਼ਨ ਫ਼ਤਿਹ ਤਹਿਤ ਇਸ ਮਹਾਂਮਾਰੀ ਬਾਰੇ
ਲੋਕਾਂ ਵਿੱਚ ਵਿਆਪਕ ਪੱਧਰ ਉਤੇ ਜਾਗਰੂਕਤਾ ਫੈਲਾਉਣ ਦੇ ਮਕਸਦ ਨਾਲ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ
ਤੇ ਜ਼ਿਲੇ ਭਰ ਅੰਦਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਗਰੂਕ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੋਰੋਨਾ ਵਿਰੁੱਧ ਲੜੀ ਜਾ ਰਹੀ ਲੜਾਈ ਜਿੱਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਜਿਲੇ ਅੰਦਰ ਕੋਰੋਨਾ ਵਾਇਰਸ ਦੇ 6520 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ
ਵਿਚੋਂ 5738  ਨੈਗਵਿਟ, 166 ਪੋਜਟਿਵ ਮਰੀਜ ਅਤੇ 620 ਪੈਂਡਿੰਗ ਹਨ।  166 ਕੋਰੋਨਾ ਪੀੜਤਾਂ ਵਿਚੋਂ 03
ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ, 137 ਮਰੀਜਾਂ ਘਰਾਂ ਨੂੰ ਭੇਜੇ ਗਏ ਹਨ, (132 ਠੀਕ ਹੋਏ ਹਨ ਅਤੇ 05 ਘਰਾਂ
ਵਿਚ ਏਕਾਂਤਵਾਸ ਕੀਤੇ ਗਏ ਹਨ ਅਤੇ ਜਿਲੇ ਵਿਚ 26 ਐਕਟਿਵ ਕੇਸ ਹਨ। ਅੱਜ 01 ਵਿਅਕਤੀ ਧਾਰੀਵਾਲ ਤੋਂ ਘਰ
ਵਿਚ ਏਕਾਂਤਵਾਸ ਕਰ ਦਿੱਤਾ ਗਿਆ ਹੈ।
ਗੁਰਦਾਸਪੁਰ ਵਿਖੇ 01, ਬਟਾਲਾ ਵਿਖੇ 12, ਧਾਰੀਵਾਲ ਵਿਖੇ 08 ਅਤੇ 05 ਪੀੜਤ ਅੰਮ੍ਰਿਤਸਰ ਵਿਖੇ ਦਾਖਲ ਹਨ.

Related posts

Leave a Reply