27 ਹੋਰ ਲੋਕ ਕਰੋਨਾ ਪਾਜੀਟਿਵ,ਗਿਣਤੀ 627 ਪੁੱਜੀ,410 ਲੋਕਾਂ ਨੇ ਕੀਤਾ ਕਰੋਨਾ ਰਿਕਵਰ,ਐਕਟਿਵ ਕੇਸ 203

ਭੀੜ ਵਾਲੀਆਂ ਸਥਾਨਾਂ ਤੋਂ ਜਾਣ ਤੇ ਕਰੋ ਗੁਰੇਜ,ਤਾਂ ਹੀ ਪਾਵਾਂਗੇ ਕਰੋਨਾ ਤੇ ਜਿੱਤ : ਡਿਪਟੀ ਕਮਿਸ਼ਨਰ

ਪਠਾਨਕੋਟ,11 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਮੰਗਲਵਾਰ ਨੂੰ 210 ਲੋਕਾਂ ਦੀ ਮੈਡੀਕਲ ਰਿਪੋਰਟ ਆਈ ਜਿਸ ਵਿੱਚ 20 ਲੋਕ ਕਰੋਨਾ ਪਾਜੀਟਿਵ ਆਏ ਅਤੇ 190 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ , ਇਸ ਤੋਂ ਇਲਾਵਾ 6 ਲੋਕ ਐਂਟੀਜਨ ਟੈਸਟ ਚੋਂ ਕਰੋਨਾ ਪਾਜੀਟਿਵ ਆਏ ਅਤੇ ਇੱਕ ਪਿਛਲੇ ਦਿਨ ਦੋਰਾਨ ਜਿਸ ਕਰੋਨਾ ਪਾਜੀਟਿਵ ਦੀ ਇਲਾਜ ਦੋਰਾਨ ਮੋਤ ਹੋ ਗਈ ਸੀ ਉਨਾਂ ਦੇ ਨਾਲ ਸਬੰਧਤ ਕਰੋਨਾ ਪਾਜੀਟਿਵ ਆਇਆ ਹੈ ਇਸ ਤਰਾਂ ਨਾਲ ਮੰਗਲਵਾਰ ਨੂੰ ਜਿਲਾ ਪਠਾਨਕੋਟ ਵਿੱਚ ਕੂਲ 27 ਲੋਕ ਕਰੋਨਾ ਪਾਜੀਟਿਵ ਆਏ, ਅਤੇ ਅੱਜ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧੀਨ 5 ਲੋਕ ਜਿਨਾਂ ਵਿੱਚ ਕਰੋਨਾ ਦਾ ਕਿਸੇ ਪ੍ਰਕਾਰ ਦਾ ਕੋਈ ਲੱਛਣ ਨਹੀਂ ਪਾਇਆ ਗਿਆ ਅਤੇ ਉਨਾਂ ਵੱਲੋਂ ਨਿਰਧਾਰਤ ਸਮਾਂ ਪੂਰਾ ਕਰਨ ਤੇ ਉਨਾਂ ਨੂੰ ਆਪਣੇ ਘਰਾਂ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। 

 ਉਨਾਂ ਕਿਹਾ ਕਿ ਕਰੋਨਾ ਵਾਈਰਸ ਦੇ ਪ੍ਰਸਾਰ ਨੂੰ ਰੋਕਣ ਲਈ ਹਰੇਕ ਨਾਗਰਿਕ ਇਹ ਯਕੀਨੀ ਬਣਾਏ ਕਿ ਭੀੜ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ ਕੀਤਾ ਜਾਵੇ। ਉਨਾਂ ਕਿਹਾ ਕਿ ਮਾਸਕ ਦਾ ਪ੍ਰਯੋਗ ਹਰੇਕ ਵਿਅਕਤੀ, ਮਹਿਲਾਵਾਂ, ਬੱਚੇ ਅਤੇ ਬਜੂਰਗਾਂ ਵੱਲੋਂ ਕਰਨਾ ਯਕੀਨੀ ਬਣਾਇਆ ਜਾਵੇ।ਉਨਾਂ ਕਿਹਾ ਕਿ ਸਰਕਾਰ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਗਰ ਅਸੀਂ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ ਤਾਂ ਕਰੋਨਾ ਵਾਈਰਸ ਦਾ ਖਾਤਮਾ ਕੀਤਾ ਜਾ ਸਕਦਾ ਹੈ। 
ਉਨਾਂ ਦੱਸਿਆ ਕਿ ਹੁਣ ਜਿਲਾ ਪਠਾਨਕੋਟ ਵਿੱਚ ਮੰਗਲਵਾਰ ਨੂੰ ਕੂਲ 627 ਕੇਸ ਕਰੋਨਾ ਪਾਜੀਟਿਵ ਦੇ ਹਨ ਜਿਨਾਂ ਵਿੱਚੋਂ 410 ਲੋਕ ਪੰਜਾਬ ਸਰਕਾਰ ਦੀ ਡਿਸਚਾਰਜ ਪਾਲਿਸੀ ਅਧੀਨ ਕਰੋਨਾ ਵਾਈਰਸ ਨੂੰ ਰਿਕਵਰ ਕਰ ਚੁੱਕੇ ਹਨ। ਉਨਾ ਦੱਸਿਆ ਕਿ ਇਸ ਸਮੇਂ ਜਿਲਾ ਪਠਾਨਕੋਟ ਵਿੱਚ 203 ਕੇਸ ਕਰੋਨਾ ਪਾਜੀਟਿਵ ਦੇ ਐਕਟਿਵ ਹਨ ਅਤੇ ਹੁਣ ਤੱਕ 14 ਲੋਕਾਂ ਦੀ ਕਰੋਨਾ ਪਾਜੀਟਿਵ ਹੋਣ ਨਾਲ ਮੋਤ ਹੋ ਚੁੱਕੀ ਹੈ। 
ਉਨਾਂ ਦੱਸਿਆ ਕਿ ਅੱਜ ਜਿਨਾਂ 27 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਉਨਾਂ ਵਿੱਚੋਂ 9 ਘਰਥੋਲੀ ਮੁਹੱਲਾ,1 ਪਿੰਡ ਘੋਹ, 1 ਪੰਗੋਲੀ , 9 ਸਰੀਫ ਚੱਕ ਦੇ ਹਨ। ਇਸ ਤੋਂ ਇਲਾਵਾ ਐਂਟੀਜਨ ਟੈਸਟ ਵਿੱਚੋਂ ਕਰੋਨਾ ਪਾਜੀਟਿਵ ਆਏ 6 ਲੋਕਾਂ ਵਿੱਚੋਂ 1 ਚਾਰ ਮਰਲਾ ਕਵਾਟਰ, 1 ਧੀਰਾ, ਇੱਕ ਮਹਿਲਾ ਜੋ ਡਾਕਟਰ ਦੀ ਪਤਨੀ ਹੈ,1 ਬਜਰੀ ਕੰਪਨੀ, 1 ਉਪਰਲਾ ਜੁਗਿਆਲ ਅਤੇ ਇੱਕ ਢਾਂਗੂ ਰੋਡ, ਇਸ ਤੋਂ ਇਲਾਵਾ ਪਿਛਲੇ ਦਿਨ ਜਿਸ ਕਰੋਨਾ ਪਾਜੀਟਿਵ ਦੀ ਮੋਤ ਹੋਈ ਹੈ ਇੱਕ ਉਸ ਨਾਲ ਸਬੰਧਤ ਕਰੋਨਾ ਪਾਜੀਟਿਵ ਆਇਆ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਨਾਂ 5 ਲੋਕਾਂ ਨੂੰ ਅੱਜ ਕਿਸੇ ਤਰਾਂ ਦਾ ਲੱਛਣ ਨਾ ਹੋਣ ਤੇ ਘਰ ਭੇਜਿਆ ਗਿਆ ਹੈ ਉਨਾਂ ਵਿੱਚੋਂ 3 ਲੋਕ ਆਰਮੀ ਨਾਲ ਸਬੰਧਤ ਹਨ ਅਤੇ 2 ਲੋਕ ਸੈਨਗੜ ਦੇ ਹਨ। 

Related posts

Leave a Reply