ਸਾਹ ਲੈਣ ਵਿਚ ਤਕਲੀਫ ਅਤੇ ਖੰਘ ਬੁਖ਼ਾਰ ਹੋਣ ਦੀ ਸੂਰਤ ਵਿੱਚ ਕੋਵਿਡ-19 ਦਾ ਟੈਸਟ ਜ਼ਰੂਰੀ ਕਰਵਾਇਆ ਜਾਵੇ : ਡਾ ਪ੍ਰਿਤੀ

ਪਠਾਨਕੋਟ (ਰਜਿੰਦਰ ਸਿੰਘ ਰਾਜਨ ਚੀਫ ਬਿਊਰੋ/ ਅਵਿਨਾਸ਼ ਸ਼ਰਮਾ ‌ਚੀਫ ਰੀਪੋਟਰ ) : ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼  ਤੇ ਕੋਵਿਡ 19 ਦੀ ਸੈਂਪਲਿੰਗ ਟੀਮ ਪਿੰਡ ਡੱਲਾ ਬਲੀਮ ਪਹੁੰਚੀ। ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਅਤੇ ਹੈਲਥ ਵਿਭਾਗ ਦੇ ਵਰਕਰਾਂ ਵੱਲੋਂ ਮੋਟੀਵੇਟ ਕਰਨ ਦੇ ਬਾਵਜੂਦ 24 ਲੋਕਾਂ ਨੇ ਆਪਣੀਆਂ ਐਂਟਰੀਆਂ ਕਰਵਾਈਆਂ। ਪਰ 20 ਲੋਕਾਂ ਨੇ ਹੀ ਸੈਂਪਲ ਦਿੱਤੇ। ਸੈਂਪਲ ਦੇਣ ਵਾਲਿਆਂ ਵਿੱਚ ਦੋ ਸਿਹਤ ਕਰਮੀ ਵੀ ਸਨ ।

ਸੀ ਐੱਚ ਓ ਡਾਕਟਰ ਪ੍ਰੀਤੀ ਅਤੇ ਫਾਰਮੇਸੀ ਅਫ਼ਸਰ ਰਾਜੇਸ਼ ਕੁਮਾਰ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦਾ ਟੈਸਟ ਕਰਵਾਉਣ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਸਗੋਂ ਬੇਝਿਜਕ ਹੋ ਕੇ ਟੈਸਟ ਕਰਵਾਉਣਾ ਚਾਹੀਦਾ ਹੈ ।ਟੈਸਟ ਕਰਵਾਉਣ ਨਾਲ ਸਾਨੂੰ ਆਪਣੀ ਪੁਜ਼ੀਸ਼ਨ ਦਾ ਪਤਾ ਲੱਗ ਸਕੇਗਾ ਜੇ ਉਹ ਪੌਜਟਿਵ ਆ ਜਾਂਦਾ ਹੈ ਤਾਂ ਸਰਕਾਰ ਦੀਆਂ ਪਾਲਸੀਆਂ ਅਨੁਸਾਰ ਉਸ ਨੂੰ ਘਰ ਵਿੱਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ।

ਸਾਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਚੱਲਣਾ ਚਾਹੀਦਾ ਹੈ ਜਿਵੇਂ ਕਿ ਮੂੰਹ ਤੇ ਮਾਸਕ ਪਾਉਣਾ,ਦੂਰੀ ਬਣਾ ਕੇ ਰੱਖਣਾ ਜੇ ਕਿਸੇ ਨੂੰ ਬੁਖ਼ਾਰ ਸਾਹ ਲੈਣ ਵਿੱਚ ਤਕਲੀਫ ਹੋਵੇ ਤਾਂ ਤੁਰੰਤ ਕੋਵਿਡ 19 ਦਾ ਟੈਸਟ ਕਰਵਾਓ ਫਜ਼ੂਲ ਦੀਆਂ ਅਫ਼ਵਾਹਾਂ ਤੋਂ ਬਚੋ ਜੇ ਕੋਈ ਸਰਕਾਰੀ ਮੁਲਾਜ਼ਮ ਜਾਂ ਸਿਹਤ ਵਿਭਾਗ ਦਾ ਕਰਮੀ ਤੁਹਾਡੇ ਘਰ ਆਉਂਦਾ ਹੈ ਤਾਂ ਉਸ ਨੂੰ ਪੂਰਾ ਸਹਿਯੋਗ ਦਿਓ ਟੀਮ ਵਿੱਚ ਡਾਕਟਰ ਪ੍ਰੀਤੀ ,ਫਾਰਮੇਸੀ ਅਫ਼ਸਰ ਰਾਜੇਸ਼ ਕੁਮਾਰ ,ਮਮਤਾ ਦੇਵੀ ,ਸਤਨਾਮ ਸਿੰਘ, ਰਣਜੀਤ ਸਿੰਘ ,ਸਰਬਜੀਤ ਕੌਰ ਸਿਹਤ ਵਰਕਰ ਐਲਐਚਵੀ ਕਮਲੇਸ਼ ਅਤੇ ਸੁਨੀਤਾ ਰਾਣੀ, ਪਿਆਰੀ ਆਦਿ ਹਾਜ਼ਰ ਸਨ ।

Related posts

Leave a Reply