ਕੋਵਿਡ-19 ਵੈਕਸੀਨ ਦੀ ਟ੍ਰੇਨਿੰਗ ਆਫ ਟ੍ਰੇਨਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੂਮ ਐਪ ਰਾਹੀਂ ਕਰਵਾਈ

ਗੁਰਦਾਸਪੁਰ 14 ਦਸੰਬਰ ( ਅਸ਼ਵਨੀ ) :-  ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੀਆਂ ਗਾਈਡਲਾਈਨਜ ਅਤੇ ਮਾਣਯੋਗ ਸਿਵਲ ਸਰਜਨ ਡਾ. ਵਰਿੰਦਰ ਜਗਤ ਜੀ ਦੀ ਪ੍ਰਧਾਨਗੀ ਹੇਠ ਕੋਵਿਡ-19 ਵੈਕਸੀਨ ਦੀ ਟ੍ਰੇਨਿੰਗ ਆਫ ਟ੍ਰੇਨਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜੂਮ ਐਪ ਰਾਹੀ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਕੋਵਿਡ-19 ਵੈਕਸੀਨ ਦੇ ਰੱਖ-ਰਖਾਵ ਫਾਇਦੇ ਅਤੇ ਕੋਡਲ ਚੇਨ ਸਬੰਧੀ ਜਾਣਕਾਰੀ ਦਿੱਤੀ ਗਈ। ਸਟੇਟ ਪੱਧਰ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ 1.25 ਲੱਖ ਹੇਲਥ ਕੇਅਰ ਵਰਕਰ (ਸਰਕਾਰੀ ਅਤੇ ਨਿੱਜੀ) ਦਾ ਡਾਟਾ ਤਿਆਰ ਕੀਤਾ ਗਿਆ ਹੈ। ਇਸ ਲਈ ਡਾਟਾ ਬੇਸ ਬੁਨਿਆਦੀ ਢਾਂਚਾ ਟੀਕਾਰਣ ਕਰਨ ਵਾਲਿਆਂ ਦੀ ਪਹਿਚਾਣ ਅਤੇ ਸਿਖਲਾਈ ਆਦਿ ਦੇ ਰੂਪਾਂ ਵਿੱਚ ਵੈਕਸੀਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਸਟੇਟ ਪੱਧਰ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਟੀਕਾਕਰਣ ਅਤੇ ਟੀਕਾਕਰਣ ਵਾਲੀ ਥਾਂ ਦੀ ਸੁਰੱਖਿਆਂ ਤੋਂ ਇਲਾਵਾ ਸਹੀ ਅਤੇ ਸਮੇਂ ਸਿਰ ਜਾਣਕਾਰੀ ਦਾ ਅਦਾਨ ਪ੍ਰਦਾਨ ਵੈਕਸੀਨ ਦੀ ਸਫਲ ਵਰਤੋਂ ਲਈ ਪੂਰਨ ਹੋਵੇਗਾ। ਵੈਕਸੀਨ ਦੀ ਵੰਡ ਲਈ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਸਟੋਰ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਦੱਸਿਆਂ ਕਿ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਫਿਰੋਜਪੁਰ ਵਿੱਚ ਇੱਕ-ਇੱਕ ਵਾਕ-ਇੰਨ-ਕੂਲਰ ਹੋਵੇਗਾ ਜਿਸ ਤੋਂ ਵੈਕਸੀਨ ਪ੍ਰਾਪਤ ਕੀਤੀ ਜਾਵੇਗੀ। ਵੈਕਸੀਨ ਲਗਵਾਉਣ ਤੋਂ ਪਹਿਲਾਂ ਮਿਸ਼ਨ ਫਤਿਹ ਤਹਿਤ ਹੱਥਾਂ ਨੂੰ ਵਾਰ-ਵਾਰ ਧੋਣਾ, ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ ਹੋਵੇਗਾ। ਲੋਕਾਂ ਨੂੰ ਕੋਵਿਡ-19 ਵੈਕਸੀਨ ਲਈ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਤੇ ਡਾ. ਅਰਵਿੰਦ ਕੁਮਾਰ,ਡੀ.ਆਈ.ਓ,ਡਾ.ਪ੍ਰਭਜੋਤ ਕੋਰ ਕਲਸੀਜਿਲ੍ਹਾ ਐਪੀਡੀਮੋਲੋ ਜਿਸਟ , ਜਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ, ਸ਼੍ਰੀ ਉਪਕਾਰ ਸਿੰਘ ਜਿਲ੍ਹਾ ਕੋਲਡ ਚੇਨ ਮੈਨੇਜਰ, ਡਾ. ਹਰਲੀਨ ਕੋਰ, ਡਾ. ਹਰਪ੍ਰੀਤ ਸਿੰਘ, ਡਾ. ਸ਼ੂਸ਼ੀਲ ਕੁਮਾਰ, ਡਾ. ਰਵਿੰਦਰ ਸਿੰਘ, ਡਾ. ਭਾਸਕਰ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੋਰ ਹਾਜਰ ਸਨ। 

Related posts

Leave a Reply