ਗਉ ਸੇਵਾ ਸਮਿਤੀ ਵਲੋਂ ਵਿਜੇ ਪਾਸੀ ਦੀ ਅਗੁਵਾਈ ਵਿੱਚ ਸਮਾਗਮ ਦਾ ਆਯੋਜਨ

ਪਠਾਨਕੋਟ, 28 ਨਵੰਬਰ ( ਰਾਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਰਕੁਲਰ ਰੋਡ ਵਿਖੇ ਗੋੋਪਾਲਧਾਮ ਗਉ ਸੇਵਾ ਸਮਿਤੀ ਵਲੋਂ ਪ੍ਰਧਾਨ ਵਿਜੇ ਪਾਸੀ ਦੀ ਅਗੁਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਚੇਚੇ ਤੌਰ ਤੇ ਜਤਿੰਦਰ ਸ਼ਰਮਾ ਅਪਨੇ ਪਰਿਵਾਰ ਸਮੇਤ ਸ਼ਾਮਿਲ ਹੋਏ।ਜਿਨਾ ਨੇ ਗਉਸ਼ਾਲਾ ਵਿੱਚ ਗਾਵਾਂ ਦੀ ਸੇਵਾ ਦੇ ਲਈ ਕੀਤੇ ਜਾ ਰਹੇ ਕੰਮਾਂ ਨੁੰ ਲੈਕੇ ਸਮਿਤੀ ਦੀ ਸਰਾਹਨਾ ਕੀਤੀ ਅਤੇ ਉਨਾ ਨੁੰ 5100 ਰੁਪਏ ਬਤੌਰ ਸਹਾਇਤਾ ਰਕਮ ਵਜੋਂ ਭੇਂਟ ਕੀਤੇ ਗਏ।ਇਸ ਮੌਕੇ ਤੇ ਪ੍ਰਧਾਨ ਵਿਜੇ ਪਾਸੀ ਨੇ ਦਸਿਆ ਕਿ ਜਤਿੰਦਰ ਸ਼ਰਮਾ ਵਲੋਂ ਸਮੇ ਸਮੇ ਤੇ ਗਉਸ਼ਾਲਾ ਵਿੱਚ ਆ ਕੇ ਗਾਵਾਂ ਦੀ ਸੇਵਾ ਵਿੱਚ ਅਪਨਾ ਸਹਿਯੋਗ ਦਿਤਾ ਜਾ ਰਿਹਾ ਹੈ।ਜਿਸਦੇ ਲਈ ਉਹ ਉਨਾ ਦੇ ਧੰਨਵਾਦੀ ਹਨ।ਉਨਾ ਦਸਿਆ ਕਿ ਗਉਸ਼ਾਲਾ ਵਿਖੇ ਨਿਸਵਾਰਥ ਭਾਵ ਨਾਲ ਗਾਵਾਂ ਦੀ ਸੇਵਾ ਕੀਤੀ ਜਾ ਰਹੀ ਹੈ।ਉਨਾ ਕਿਹਾ ਕਿ ਕੋਵਿਡ 19 ਦੇ ਚਲਦੇ ਗਉਸ਼ਾਲਾ ਵਿੱਚ ਗਾਵਾਂ ਦੀ ਸੇਵਾ ਦਾ ਕੰਮ ਪ੍ਰਭਾਵਿਤ ਹੋਇਆ ਹੈ ਇਸਲਈ ਉਹ ਲੋਕਾਂ ਨੁੰ ਅਪੀਲ ਕਰਦੇ ਹਨ ਕਿ ਓਹ ਗਉਸ਼ਾਲਾ ਵਿੱਚ ਆ ਕੇ ਗਾਵਾਂ ਦੀ ਸੇਵਾ ਜਰੂਰ ਕਰਨ ਕਿਉਂਕਿ ਗਾਵਾਂ ਦੀ ਸੇਵਾ ਤੋਂ ਪੁੰਨ ਮਿਲਦਾ ਹੈ ਇਸ ਮੌਕੇ ਤੇ ਸ਼ੀਤਲ ਓਮ ਪ੍ਰਕਾਸ਼, ਪੰਡਿਤ ਬਰਜੇਸ਼ ਅਤੇ ਹੋਰ ਸ਼ਾਮਿਲ ਸਨ। 

Related posts

Leave a Reply