ਪੀਰ ਬਾਬਾ ਚੋਂਕ ਵਿਖੇ ਕੁੜੀਆਂ ਦੇ ਕੱਟੇ ਚਾਲਾਨ


ਪਠਾਨਕੋਟ, 21 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸ਼ਹਿਰ ਪਠਾਨਕੋਟ ਵਿੱਚ ਬਿਨਾ ਹੈਲਮੇਟ ਅਤੇ ਕਾਗਜਾਂ ਦੇ ਸਕੂਟੀ ਸਵਾਰ ਕੁੜੀਆਂ ਤੇ ਟਰੈਫਿਕ ਵਿਭਾਗ ਨੇ ਸ਼ਿਕੰਜਾ ਕਸਦੇ ਹੋਏ ਪੀਰ ਬਾਬਾ ਚੌਕ ਵਿਖੇ ਉਚੇਚੇ ਤੌਰ ਤੇ ਇੰਚਾਰਜ ਪ੍ਰਮੋਦ ਕੁਮਾਰ ਵਲੋਂ ਮਹਿਲਾ ਸੁਰਖਿਆ ਕਰਮੀਆਂ ਦੀ ਟੀਮ ਦੇ ਨਾਲ ਨਾਕਾ ਲਗਾ ਕੇ ਚਾਲਾਨ ਕੱਟੇ ਗਏ।ਇੰਚਾਰਜ ਪ੍ਰਮੋਦ ਕੁਮਾਰ ਨੇ ਕਿਹਾ ਕਿ ਜਿਆਦਾਤਰ ਦੋਪਹਿਆ ਵਾਹਨ ਚਾਲਕ ਨਾ ਤੇ ਹੈਲਮੇਟ ਦੀ ਵਰਤੋਂ ਕਰ ਰਹੇ ਹਨ ਅਤੇ ਨਾ ਹੀ ਉਨਾ ਦੇ ਕੋਲ ਗੱਡੀ ਦੇ ਕਾਗਜ ਅਤੇ ਲਾਇਸੇਂਸ ਹੁੰਦਾ ਹੈ।ਇਹੋ ਨਹੀਂ ਕੋਰੋਨਾ ਮਹਾਮਾਰੀ ਦੇ ਚਲਦਿਆਂ ਮਾਸਕ ਵੀ ਨਹੀਂ ਪਾਉਂਦੇ।ਜਿਸਦੇ ਖਿਲਾਫ ਕਾਰਵਾਈ ਕਰਦੇ ਹੋਏ ਉਨਾ ਦੇ ਚਾਲਾਨ ਕੱਟਨ ਦੇ ਨਾਲ ਹੀ ਉਨਾ ਨੁੰ ਜਾਗਰੁਕ ਕੀਤਾ ਗਿਆ । ਟਰੈਫਿਕ ਨਿਯਮਾਂ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ  ਹਰ ਵਿਅਕਤੀ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ। 

Related posts

Leave a Reply