ਸੀ ਐਚ ਸੀ ਘਰੋਟਾ ਵਿਖੇ ਮਨਾਇਆ ‘ਡੀ ਵਾਰਮਿੰਗ ਡੇ’

ਮਾਪੇ ਆਪਣੇ 1 ਤੋਂ 19 ਸਾਲ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀਆਂ ਗੋਲੀਆਂ ਜ਼ਰੂਰ ਖਵਾਉਣ : ਡਾ ਸੰਦੀਪ
  
ਪਠਾਨਕੋਟ 11 ਨਵੰਬਰ  (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਨੈਸ਼ਨਲ ਡੀ ਵਾਰਮਿੰਗ ਡੇਅ ਦੇ ਸੰਬੰਧ ਵਿਚ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਘਰੋਟਾ ਦੇ ਇੰਚਾਰਜ ਡਾ: ਬਿੰਦੂ ਗੁਪਤਾ ਅਤੇ ਪ੍ਰਿੰਸੀਪਲ ਪੰਕਜ ਮਹਾਜਨ ਦੀ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਡੀ ਵਾਰਮਿੰਗ ਡੇਅ ਮਨਾਇਆ ਗਿਆ ਅਤੇ ਹਾਜ਼ਰ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ।

ਇਸ ਮੌਕੇ ਡਾ ਸੰਦੀਪ ਕੁਮਾਰ ਬੱਚਿਆਂ ਦੇ ਸਪੈਸ਼ਲਿਸਟ ਨੇ ਦੱਸਿਆ ਕਿ ਆਪਣੀ ਸਫ਼ਾਈ ਨਾ ਰੱਖਣ ਖ਼ਾਸ ਕਰ ਕੇ ਨਹੁੰਆਂ ਦੀ, ਗਲਿਆ ਸਡ਼ਿਆ ਤੇ ਬੇਹਾ ਭੋਜਨ ਖਾਣ ਨਾਲ ਪੇਟ ਵਿੱਚ ਕੀੜੇ ਪੈਦਾ ਹੋ ਜਾਂਦੇ ਹਨ। ਜੋ ਕਿ ਅੰਤੜੀਆਂ ਵਿੱਚ ਰਹਿ ਕੇ ਬੱਚਿਆਂ ਵੱਲੋਂ ਖਾਧੀ ਜਾਣ ਵਾਲੀ  ਖੁਰਾਕ ਨੂੰ ਹਜ਼ਮ ਕਰੀ ਜਾਂਦੇ ਹਨ।ਜਿਸ ਕਾਰਨ ਬੱਚੇ ਸਰੀਰਕ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ । ਇਸ ਤੋਂ  ਬਚਣ ਲਈ ਸਾਨੂੰ ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ । ਅਤੇ ਬੇਹਾ ਤੇ ਨਾ ਢਕਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ ਅਤੇ ਨਾ ਹੀ ਨੰਗੇ ਪੈਰ ਫਿਰਨਾ ਚਾਹੀਦਾ ਹੈ। ਪੇਟ ਦੇ ਕੀਡ਼ਿਆਂ ਤੋਂ ਬਚਾਉਣ ਲਈ  ਸਰਕਾਰ ਵੱਲੋਂ ਸਾਲ ਵਿੱਚ ਦੋ ਵਾਰ ਨੈਸ਼ਨਲ ਡੀ ਵਾਰਮਿੰਗ ਡੇਅ ਮਨਾਇਆ ਜਾਂਦਾ ਹੈ । 

ਇਸ ਮੌਕੇ ਡਾ ਬਿੰਦੂ ਗੁਪਤਾ ਨੇ ਦੱਸਿਆ ਕਿ ਆਸ਼ਾ ਵਰਕਰਾਂ ਘਰ ਘਰ ਜਾ ਕੇ ਇਕ ਤੋਂ ਦੋ ਸਾਲ ਦੇ ਬੱਚਿਆਂ ਨੂੰ ਸੀਰਪ ਅਤੇ ਦੋ ਸਾਲ ਤੋਂ ਉਨੀ ਸਾਲ ਦੇ ਬੱਚਿਆਂ  ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਉਣਗੀਆਂ ਅਤੇ ਇਹ ਗੋਲੀਆਂ ਖਾਣਾ ਖਾਣ ਤੋਂ ਅੱਧੇ ਘੰਟੇ ਬਾਅਦ ਖਵਾਈਆਂ ਜਾਣ । ਇਸ ਮੌਕੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ,ਐੱਲ ਐੱਚ ਵੀ ਸੀਤਾ ,ਐੱਲਐੱਚਵੀ ਨੀਲਮ ਸੈਣੀ,ਏਐਨਐਮ ਜਤਿੰਦਰ ਕੌਰ,ਮਲਟੀਪਰਪਜ਼ ਹੈਲਥ ਵਰਕਰ ਸੁਖਵਿੰਦਰ ਸਿੰਘ ਅਤੇ ਮਨੀਸ਼ ਸ਼ਰਮਾ, ਰਕੇਸ਼ ਕੁਮਾਰ ,ਸੋਭਾ ਰਾਣੀ, ਪਰਵੀਨ ਕੁਮਾਰ, ਮਮਤਾ ਦੇਵੀ, ਨਰੇਸ਼ ਕੁਮਾਰ ,ਧੀਰਜ, ਗੁਰਦਿਆਲ ਸਿੰਘ ਸਕੂਲ ਸਟਾਫ ਹਾਜ਼ਰ ਸੀ ।

Related posts

Leave a Reply