ਡੇਅਰੀ ਵਿਕਾਸ ਵਿਭਾਗ ਵੱਲੋਂ ਐਸ. ਸੀ ਕੈਟਾਗਰੀ ਨਾਲ ਸਬੰਧਤ ਲਾਭਪਾਤਰੀਆਂ ਲਈ 2 ਹਫਤਿਆਂ ਦਾ ਮੁਫਤ ਡੇਅਰੀ ਸਿਖਲਾਈ ਕੋਰਸ

ਪਠਾਨਕੋਟ, 9 ਦਸੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ )  : ਕੋਵਿਡ.19 ਮਹਾਂਮਾਰੀ ਕਾਰਨ ਜਿੱਥੇ ਦੇਸ ਦੀ ਅਰਥ ਵਿਵਸਥਾ ਤੇ ਮਾੜਾ ਅਸਰ ਪਿਆ ਹੈ ਉੱਥੇ ਸਰਕਾਰੀ ਗਤੀਵਿਧੀਆਂ ਵਿੱਚ ਵੀ ਖੜੋਤ ਆਈ ਹੈ। ਸਮਾਜਿਕ ਦੂਰੀ ਅਤੇ ਇੱਕਠ ਨਾ ਕਰਨ ਦੇ ਨਿਯਮਾਂਸਦਕਾ ਡੇਅਰੀ ਵਿਕਾਸ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਤੇ ਵੀ ਕਾਫੀ ਅਸਰ ਪਿਆ ਹੈ। ਇਸ ਖੜੋਤ ਨੂੰ ਤੋੜਨ ਲਈ ਭਾਵੇਂ ਆਨਲਾਈਨ ਸਿਖਲਾਈਆਂ ਵਿਭਾਗ ਵੱਲੋਂ ਸੁਰੂ ਕੀਤੀਆਂ ਗਈਆਂ ਹਨ। ਪੰਤੂ ਹੁਣ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਐਸ.ਸੀ. ਜਾਤੀ ਨਾਲ ਸਬੰਧਤ ਲਾਭਪਾਤਰੀਆਂ ਲਈ ਸਾਰੇ ਸੈਟਰਾਂ ਤੋਂ ਮੁਫਤ 2 ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ। ਇਸ ਬਾਰੇ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਾਨਯੋਗ ਕੈਬਨਿਟ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤ, ਪਸੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਅਤੇ ਉਚੇਰੀ ਸਿੱਖਿਆ ਵਿਭਾਗ ਪੰਜਾਬ, ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਭਾਗ ਵੱਲੋਂ ਸਿਖਲਾਈ ਮਿਤੀ 14.12.2020 ਤੋਂ ਪਹਿਲਾ ਬੈਂਚ ਸਾਰੇ ਸਿਖਲਾਈ ਸੈਂਟਰਾਂ ਤੋਂ ਸੁਰੂ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਵਿਡ ਦੇ ਹਲਾਤ ਸੁਖਾਵੇ ਰਹਿੰਦੇ ਹਨ ਤਾਂ 4 ਹੋਰ ਬੈਚ ਵੀ ਸਾਰੇ ਸਿਖਲਾਈ ਕੇਂਦਰਾਂ ਤੋਂ ਚਲਾਏ ਜਾਣਗੇ। ਜਿਸ ਵਿੱਚ ਅ-ਜਾਤੀ ਨਾਲ ਸਬੰਧਤ ਸਿਖਿਆਰਥੀਆਂ ਨੂੰ ਮੁਫਤ ਡੇਅਰੀ ਸਿਖਲਾਈ ਸਹੂਲਤ ਦਿੱਤੀ ਜਾਵੇਗੀ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਮੁਫਤ ਰੀਫਰੈਸਮੈਂਟ, ਖਾਣਾ ਤੋਂ ਇਲਾਵਾ 2000/- ਰੁਪਏ ਵਜੀਫਾ ਵੀ ਦਿੱਤਾ ਜਾਵੇਗਾ।

ਸ. ਕਰਨੈਲ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਨੇ ਦੱਸਿਆ ਕਿ ਦੁਧਾਰੂ ਪਸੂਆਂ ਦੀ ਖਰੀਦ ਤੋਂ ਲੈ ਕੇ ਖਾਧਖੁਰਾਕ, ਨਸਲ ਸੁਧਾਰ, ਸਾਂਭ ਸੰਭਾਲ ਅਤੇ ਸੁਚੱਜੇ ਮੰਡੀਕਰਨ ਦੀਆਂ ਨਵੀਨਤਮ ਤਕਨੀਕਾਂ ਬਾਰੇ ਸਿਖਲਾਈ ਪ੍ਰੋਗਰਾਮ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਿਖਿਆਰਥੀਆਂ ਨੂੰ ਵਿਭਾਗੀ ਲਿਟਰੇਚਰ ਮੁਫਤ ਦਿੱਤਾ ਜਾਵੇਗਾ। ਇਹਨਾ ਸਿਖਿਆਰਥੀਆਂ ਦੀ ਚੋਣ ਜਿਲ•ਾ ਲੈਵਲ ਤੇ ਵਿਭਾਗੀ ਕਮੇਟੀਆਂ ਵੱਲੋਂ ਕੀਤੀ ਜਾਵੇਗੀ।
ਸ੍ਰੀ ਦਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਦੁਆਰਾ ਅਨੁਸੂਚਿਤ ਜਾਤੀ ਦੇ ਵਿਅਕਤੀ (ਮਰਦ/ਔਰਤ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਲ•ਾ ਪਠਾਨਕੋਟ ਨਾਲ ਸਬੰਧਤ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ, ਜਿਲ•ਾ ਪ੍ਰਬੰਧਕੀ ਕੰਪਲੈਕਸ, ਕਮਰਾ ਨੂੰ 345 .ਦੂਜੀ ਮੰਜਿਲ, ਮਲਿਕਪੁਰ ਵਿਖੇ ਮਿਤੀ 10/12/2020 ਨੂੰ ਆਪਣਾ ਯੋਗਤਾ ਸਰਟੀਫਿਕੇਟ, ਅਨੁਸੂਚਿਤ ਜਾਤੀ ਸਰਟੀਫਿਕੇਟ, ਅਧਾਰ ਕਾਰਡ, ਬੈਂਕ ਦੀ ਪਾਸ ਬੁੱਕ ਅਤੇ ਦੋ ਪਾਸਪੋਰਟ ਫੋਟੋਆਂ ਲੈ ਕੇ ਸਵੇਰੇ 10 ਵਜੇ ਹਾਜਰ ਹੋਇਆ ਜਾਵੇ। ਤਾਂ ਜੋ ਵਿਭਾਗੀ ਕਮੇਟੀ ਵੱਲੋਂ ਚੋਣ ਉਪਰੰਤ ਸਬੰਧਤ ਟ੍ਰੇਨਿੰਗ ਸੈਂਟਰਾਂ ਨੂੰ ਟ੍ਰੇਨਿੰਗ ਲਈ ਸਿਫਾਰਸ ਕੀਤੀ ਜਾ ਸਕੇ।

Related posts

Leave a Reply