DASUHA NEWS : ਮਿਸ਼ਾਲ ਯਾਤਰਾ ਦਾ ਸ਼ਾਨਦਾਰ  ਸਵਾਗਤ ਕੀਤਾ ਗਿਆ

ਮਿਸ਼ਾਲ ਯਾਤਰਾ ਦਾ ਸ਼ਾਨਦਾਰ  ਸਵਾਗਤ ਕੀਤਾ ਗਿਆ
ਦਸੂਹਾ 4 ਅਕਤੂਬਰ (ਹਰਭਜਨ ਢਿੱਲੋਂ ) ਭਾਰਤ ਪਾਕ ਦੀ 1971 ਦੀ ਲੜਾਈ ਵਿਚ ਭਾਰਤ ਦੀ ਹੋਈ ਸ਼ਾਨਦਾਰ ਜਿੱਤ ਨੂੰ ਲੈ ਕੇ “ਸਵਰਨ ਵਿੱਜੈ ਵਰਸ਼” ਤਹਿਤ ਮਨਾਈ ਜਾ ਰਹੀ 50ਵੀਂ ਵਰ੍ਹੇਗੰਢ ਮੌਕੇ ਕੱਢੀ ਗਈ ਮਿਸ਼ਾਲ ਯਾਤਰਾ ਦਾ ਸ਼ਾਨਦਾਰ ਸਵਾਗਤ ਅੱਜ ਉੱਚੀ ਬੱਸੀ ਮਿਲੀਟਰੀ ਸਟੇਸ਼ਨ ਤੇ ਕੀਤਾ ਗਿਆ। ਇਸ ਮਿਸ਼ਾਲ ਦਾ ਸੁਆਗਤ ਮੇਜਰ ਜਨਰਲ ਮਨੋਜ ਤਿਵਾੜੀ ਨੇ ਕੀਤਾ ਇਸ ਮੌਕੇ 1971 ਦੀ ਲੜਾਈ ਵਿੱਚ ਜਿੱਤੇ ਸਿਪਾਹੀਆਂ ਅਤੇ ਉਨ੍ਹਾਂ ਦੀਆਂ ਵਿਧਵਾ ਪਤਨੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਆਰਮੀ ਸਕੂਲ ਉੱਚੀ ਬੱਸੀ ਦੇ ਬੱਚਿਆਂ ਨੇ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।
 
ਇਸ ਪ੍ਰੋਗਰਾਮ ਵਿਚ ਹਿੱਸਾ ਲੈ ਰਹੇ ਸਾਬਕਾ ਸੈਨਿਕਾਂ ਨੇ 1971 ਦੀ ਲੜਾਈ ਦੀਆਂ ਯਾਦਾਂ ਸਾਂਝੀਆਂ ਕੀਤੀਆਂ । ਮੇਜਰ ਜਨਰਲ ਮਨੋਜ ਤਿਵਾੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 1971 ਦੀ ਹੋਈ ਮਹਾਨ ਜਿੱਤ ਹੁਣ ਵੀ ਸੈਨਿਕਾਂ ਨੂੰ ਭਰਪੂਰ ਜੋਸ਼ ਅਤੇ ਦੇਸ਼ ਭਗਤੀ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜੀ ਦੇ ਨੌਜਵਾਨਾਂ ਵਿੱਚ ਵੀ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਸੈਨਿਕਾਂ ਨੂੰ ਵੀਲ ਚੇਅਰ ਅਤੇ ਹੋਰ ਤੋਹਫ਼ੇ ਵੀ ਦਿੱਤੇ ਗਏ। ਬਰਗੇਡੀਅਰ ਸੰਦੀਪ ਸ਼ਾਰਦਾ, ਮੇਜਰ ਜਨਰਲ ਮਨੋਜ ਤਵਾੜੀ ਅਤੇ ਕਰਨਲ ਆਰ.ਕੇ ਸਿੰਘ ਵੱਲੋਂ ਇਸ ਮਿਸ਼ਾਲ ਨੂੰ ਭਾਰੀ ਸਨਮਾਨਾਂ ਨਾਲ ਜਲੰਧਰ ਕੈਂਟ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਕਰਨਲ ਆਰ.ਕੇ ਸਿੰਘ, ਲਖਵਿੰਦਰ ਸਿੰਘ ਤੋਂ ਇਲਾਵਾ ਸਾਬਕਾ ਸੈਨਿਕ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ ਸਨ।

Related posts

Leave a Reply