ਸ.ਐ.ਸ ਕੈਂਥਾਂ ਦੀ ਰਵਿਤੀ ਤੇ ਅਜੀਤ ਅਤੇ ਹਮਜਾ ਸਕੂਲ ਦੇ ਆਸ਼ਿਸ਼ ਨੇ ਨਵੋਦਿਆ ਦੀ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂ ਕੀਤਾ ਰੌਸ਼ਨ

ਦਸੂਹਾ / ਹੁਸਿਆਰਪੁਰ 23 ਜੂਨ ( Choudhary ) : ਸਿੱਖਿਆ ਬਲਾਕ ਦਸੂਹਾ-1 ਲਈ  ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਬਲਾਕ ਦੇ ਸਰਕਾਰੀ ਐਲੀਮੈਂਟਰੀ ਸਕੂਲ  ਕੈਂਥਾਂ ਦੀ ਰਵਿਤੀ ਪੁੱਤਰੀ ਹਰਮੇਸ਼ ਸਿੰਘ,ਅਜੀਤ ਸਿੰਘ ਪੁੱਤਰ ਰਣਜੀਤ ਸਿੰਘ ਤੇ ਸਰਕਾਰੀ ਐਲੀਮੈਂਟਰੀ ਸਕੂਲ ਹਮਜਾ ਦੇ ਆਸ਼ਿਸ਼ ਪੁੱਤਰ ਵਿਜੈ ਕੁਮਾਰ ਨੇ ਇਸ ਸਾਲ ਲਈ ਨਵੋਦਿਆ ਦੀ ਪ੍ਰੀਖਿਆ ਪਾਸ ਕਰਕੇ ਨਵੋਦਿਆ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਆਪਣਾ ਦਾਖਲਾ ਪੱਕਾ ਕੀਤਾ ਹੈ।

ਇਸ ਮੌਕੇ  ਬੀ ਪੀ ਈ ਓ ਦਸੂਹਾ-1ਸੁਰਿੰਦਰ ਸਿੰਘ ਨੇ ਕੈਂਥਾਂ ਸਕੂਲ ਦੇ ਹੈਡ ਟੀਚਰ ਹਰਜੀਤ ਕੌਰ,ਕਲਾਸ ਇੰਚਾਰਜ ਉਪਮਾ ਮਹਾਜਨ ਤੇ ਹਮਜਾ ਸਕੂਲ ਦੇ ਇੰਚਾਰਜ ਉਪਿੰਦਰਜੀਤ ਸਿੰਘ ਤੇ ਪ੍ਰਵੀਨ ਕੁਮਾਰੀ ਤੇ ਸਕੂਲ ਦੇ ਬੱਚਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਬੱਚੇ ਹੋਰ ਤਰੱਕੀਆਂ ਕਰਨ ਤੇ ਇਹਨਾਂ ਸਕੂਲਾਂ  ਦੇ ਅਧਿਆਪਕ ਅਗਲੇ ਸਾਲਾਂ ਵਿੱਚ ਹੋਰ ਬੱਚੇ ਇਸ ਟੈਸਟ ਲਈ ਤਿਆਰ ਕਰਨ।ਉਨਾਂ ਨੇ ਕਿਹਾ ਕੇ ਬਾਕੀ ਸਕੂਲਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਆਪਣੇ ਸਕੂਲ ਦੇ ਬਚਿਆਂ ਦੀ ਤਿਆਰੀ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਬਲਾਕ ਦਸੂਹਾ-1ਦੇ ਬੀ ਐਮ ਟੀ ਰਾਜੇਸ਼ ਅਰੋੜਾ ਨੇ ਸੰਬੰਧਿਤ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ  ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਤਰੱਕੀਆਂ ਕਰਨ ਦੀ ਕਾਮਨਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਬੀ ਪੀ ਈ ਓ ਸੁਰਿੰਦਰ ਸਿੰਘ,ਹਮਜਾ ਸਕੂਲ ਦੇ ਇੰਚਾਰਜ ਉਪਿੰਦਰਜੀਤ ਸਿੰਘ ਤੇ ਪ੍ਰਵੀਨ ਕੁਮਾਰੀ ਤੇ ਕੈਂਥਾਂ ਸਕੂਲ ਦੇ ਹੈਡ ਟੀਚਰ ਹਰਜੀਤ ਕੌਰ ਤੇ ਉਪਮਾ ਮਹਾਜਨ ਤੇ ਇਹਨਾਂ ਸਕੂਲਾਂ ਦੇ ਜੇਤੂ ਵਿਦਿਆਰਥੀ, ਪ੍ਰਿੰਸੀਪਲ ਰਜੇਸ਼ ਗੁਪਤਾ,ਸੰਦੀਪ ਕੁਮਾਰ,ਜਸਬੀਰ ਕੌਰ,ਬੀ ਐਮ ਟੀ ਰਾਜੇਸ਼ ਅਰੋੜਾ ਅਮਰਦੀਪ ਸਿੰਘ, ਮਨਦੀਪ ਕੁਮਾਰ  ਰਵਿੰਦਰ ਸਿੰਘ ਤੇ ਬੱਚਿਆ ਦੇ ਮਾਤਾ ਪਿਤਾ ਹਾਜਰ ਸਨ

Related posts

Leave a Reply