ਵਿਦਿਆਰਥੀਆਂ ਨੇ ਕਾਲਜ ਵੱਲੋਂ ਲਾਕਡਾਊਨ ਦੌਰਾਨ ਵੀ ਫੈਕਲਟੀ ਵੱਲੋਂ ਆਨਲਾਈਨ ਪੜ੍ਹਾਈ ਕਰਾਉਣ ਵਿਚ ਸਹਿਯੋਗ ਕਰਨ ਲਈ ਕਾਲਜ ਪ੍ਰਬੰਧਨ ਦਾ ਕੀਤਾ ਧੰਨਵਾਦ

ਵਿਦਿਆਰਥੀ ਨੇ ਕਾਲਜ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਕੀਤੀ ਸ਼ਲਾਘਾ

ਦਸੂਹਾ / ਹੁਸਿਆਰਪੁਰ, 23 ਜੂਨ ( ਚੌਧਰੀ ) : ਅੱਜ ਕੇ.ਐਮ. ਐਸ.ਕਾਲਜ ਦਸੂਹਾ ਦੇ ਕੁੱਝ ਵਿਦਿਆਰਥੀ ਲਾਕਡਾਊਨ ਤੋਂ ਬਾਅਦ ਪਹਿਲੀ ਵਾਰ ਕਾਲਜ ਦੇ ਪ੍ਰਿੰਸੀਪਲ ਡਾ.ਸ਼ਬਨਮ ਕੌਰ ਨੂੰ ਮਿਲਣ  ਲਈ ਆਏ,ਜਿਹਨਾਂ ਵਿਚ ਬੀ.ਸੀ.ਏ.ਫਾਈਨਲ ਸਮੈਸਟਰ ਦੇ  ਵਿਦਿਆਰਥੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਵਿਦਿਆਰਥੀਆਂ ਨੇ  ਕਾਲਜ ਵੱਲੋਂ ਲਾਕਡਾਊਨ ਦੌਰਾਨ ਵੀ ਫੈਕਲਟੀ ਵੱਲੋਂ ਆਨਲਾਈਨ  ਪੜ੍ਹਾਈ ਕਰਾਉਣ ਵਿਚ ਸਹਿਯੋਗ ਕਰਨ ਲਈ ਕਾਲਜ ਪ੍ਰਬੰਧਨ ਦਾ ਧੰਨਵਾਦ ਕੀਤਾ ਅਤੇ ਕਾਲਜ ਵੱਲੋਂ ਕੀਤੇ ਗਏ ਉਪਰਾਲਿਆਂ ਦੀ  ਸ਼ਲਾਘਾ ਕੀਤੀ।

ਇਸ ਮੌਕੇ ਤੇ ਪ੍ਰਿੰਸੀਪਲ ਡਾਕਟਰ ਸ਼ਬਨਮ ਕੌਰ ਨੇ ਵਿਦਿਆਰਥੀਆਂ  ਨੂੰ ਕਿਹਾ ਕਿ ਕਾਲਜ ਪ੍ਰਬੰਧਨ ਵਿਸ਼ਵਾਸ ਦਵਾਉਂਦਾ ਹੈ ਕਿ ਵਿਦਿਆਰਥੀਆਂ ਦੀ ਵਿੱਦਿਅਕ ਰੁਚੀ ਸਾਡੇ ਲਈ ਸਭ ਤੋਂ  ਮਹੱਤਵ ਪੂਰਨ ਹੈ ਅਤੇ ਅਸੀਂ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ  ਦੇ ਨਾਲ ਨਾਲ ਇਸ ਸੰਬੰਧ ਵਿੱਚ ਮਾਰਗ ਦਰਸ਼ਨ ਅਤੇ  ਸਹਾਇਤਾ ਵੀ ਕਰਾਂਗੇ।ਕਾਲਜ ਪ੍ਰਬੰਧਨ ਦੀ ਨਿਸਵਾਰਥ ਸੇਵਾ ਦੇ ਖਿਲਾਫ ਕੁਛ ਸ਼ਰਾਰਤੀ ਅਨਸਰ ਕੁਛ ਵਿਦਿਆਰਥੀਆਂ ਨੂੰ ਵਰਗਲਾਕੇ ਬਦਨਾਮ  ਕਰਨ ਦੀ ਜੋ ਕੋਸ਼ਿਸ ਕਰ ਰਹੇ ਹਨ, ਉਸ ਵਿੱਚ ਉਹ ਕਾਮਜਾਬ ਨਹੀਂ ਹੋਣਗੇ।

ਬੀਤੇ ਸਮੇਂ ਚ ਕਾਲਜ ਵੱਲੋਂ ਡਿਪਲੋਮਾ,ਡਿਗਰੀ ਅਤੇ ਮਾਸਟਰ ਡਿਗਰੀ  ਦੇ 450 ਦੇ ਲਗਭਗ ਵਿਦਿਆਰਥੀਆਂ ਨੂੰ ਦੋ ਵਾਰੀ ਹੋਏ  ਡਿਗਰੀ  ਵੰਡ ਸਮਾਰੋਹ ਵਿੱਚ ਡਿਗਰੀਆਂ ਵੰਡੀਆਂ ਜਾ ਚੁੱਕੀਆਂ ਹਨ।ਕੇ.ਐਮ ਐਸ.ਕਾਲਜ ਹਰ ਸਾਲ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਫੀਸ ਵਿੱਚ ਲੱਖਾਂ ਰੁਪਏ ਦੀ ਸਕਾਲਰਸ਼ਿਪ ਦੇ ਰਿਹਾ ਹੈ,ਕੇ.ਐਮ.ਐਸ. ਬੁੱਕ ਬੈਂਕ ਸੋਸਾਇਟੀ ਰਾਹੀ ਹਰ ਸਾਲ ਹੋਣਹਾਰ  ਵਿਦਿਆਰਥੀਆਂ ਨੂੰ ਮੁਫ਼ਤ  ਕਿਤਾਬਾਂ ਵੀ ਦਿੱਤੀਆਂ ਜਾਂਦੀਆਂ ਹਨ।

 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੇ. ਐਮ. ਏਸ. ਕਾਲਜ ਦੇ 45 ਵਿਦਿਆਰਥੀਆਂ ਨੇ ਪੰਜਾਬ ਭਰ ਦੀ ਯੂਨੀਵਰਸਿਟੀ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ ਹੈ,ਲੋੜੀਂਦੇ ਵਿਦਿਆਰਥੀਆਂ ਨੂੰ ਕਿਫਾਇਤੀ ਫੀਸ ਵਿਚ ਉਚੇਰੀ ਸਿੱਖਿਆ ਦੇ ਕੇ ਕਾਲਜ ਪਰਬੰਧਨ ਇਲਾਕੇ ਦੀ ਸੇਵਾ ਕਰ ਰਿਹਾ ਹੈ ਅਤੇ ਇਹ ਹਮੇਸ਼ਾਂ ਸਾਡੀ ਪਹਿਲ ਰਹੇਗੀ।

Related posts

Leave a Reply