ਅਕਾਲੀ ਦਲ ਅਤੇ ਕਾਂਗਰਸ ਨੂੰ ਲਗਾ ਵੱਡਾ ਝਟਕਾ,20 ਪਰਿਵਾਰ ਆਮ ਆਦਮੀ ਪਾਰਟੀ ਚ ਸ਼ਾਮਲ
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ : ਐਡਵੋਕੇਟ ਕਰਮਵੀਰ ਘੁੰਮਣ
ਦਸੂਹਾ 11 ਜੁਲਾਈ (ਚੌਧਰੀ) : ਦਸੂਹਾ ਦੇ ਪਿੰਡ ਖੇਪੜ ਭੋਗੀਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਚ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਸੇਵਾਦਾਰ ਆਮ ਆਦਮੀ ਪਾਰਟੀ ਹਲਕਾ ਦਸੂਆ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਸਮੇਂ ਇਲਾਕੇ ਦੇ ਆਪ ਲੀਡਰ ਦਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਸਾਰਿਆਂ ਨੂੰ ਜੀ ਆਇਆ ਨੂੰ ਕਿਹਾ। ਇਸ ਸਮੇਂ ਪਿੰਡ ਦੇ ਸਾਬਕਾ ਸਰਪੰਚ ਪ੍ਰਸ਼ੋਤਮ ਲਾਲ ਸਮੇਤ ਇਲਾਕੇ ਦੇ ਕਰੀਬ 20 ਪਰਿਵਾਰ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ।
ਜਿੰਨ੍ਹਾਂ ਨੂੰ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਸਿਰਪਾਓੁ ਦੇ ਕੇ ਸਨਮਾਨ ਕੀਤਾ ਤੇ ਕਿਹਾ ਕਿ ਪਾਰਟੀ ਨਾਲ ਜੁੜਨ ਵਾਲਿਆਂ ਦਾ ਸਾਡੀ ਟੀਮ ਵਲੋਂ ਪਾਰਟੀ ਚ ਬਣਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ ਅਤੇ ਸੱਭ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਉਨਾਂ ਕਿਹਾ ਕਿ ਕਿ ਕਿਸੇ ਵੀ ਵਰਕਰ ਨੂੰ ਕੋਈ ਮੁਸ਼ਕਿਲ ਨਹੀਂ ਆਓੁਣ ਦਿੱਤੀ ਜਾਵੇਗੀ ਅਤੇ ਲੋਕਾਂ ਦੇ ਵਿਚ ਆਮ ਆਦਮੀ ਪਾਰਟੀ ਨਾਲ ਜੁੜਨ ਲਈ ਕਾਫੀ ਉਤਸ਼ਾਹ ਹੈ।
ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਨੂੰ ਨਾਲ ਜੋੜ ਕੇ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ।ਇਸ ਸਮੇਂ ਦਿਲਬਾਗ ਸਿੰਘ ਗਾਲੋਵਾਲ,ਹਰਜਿੰਦਰ ਸਿੰਘ,ਪ੍ਰਸ਼ੋਤਮ ਲਾਲ,ਮਾਸਟਰ ਨਰਿੰਦਰਜੀਤ ਸਿੰਘ ,ਹਰਪ੍ਰੀਤ ਸਿੰਘ ਸੰਧੂ,ਪਰਮਜੀਤ ਸਿੰਘ ਸੈਦੋਵਾਲ,ਲੰਬੜਦਾਰ ਸਰਵਣ ਸਿੰਘ,ਸ਼ੇਰਪ੍ਰਤਾਪ ਸਿੰਘ ਚੀਮਾਂ,ਸੁੱਚਾ ਸਿੰਘ ਬੁੱਧੋਬਰਕਤ, ਦਲਜੀਤ ਸਿੰਘ,ਕੁਲਵਿੰਦਰ ਸਿੰਘ ,ਇਕਬਾਲ ਸਿੰਘ,ਬਲਬੀਰ ਸਿੰਘ, ਸਾਂਈ ਦੀਨ,ਦੇਸ ਰਾਜ,ਗੁਰਪ੍ਰੀਤ ਸਿੰਘ ਵਿਰਕ,ਜਤਿੰਦਰ ਸਿੰਘ ਬਾਜਵਾ ,ਸੋਨੂੰ ਸੰਘਾਂ,ਦੀਪੂ ਚੀਮਾਂ,ਲਛਮਣ ਦਾਸ,ਹਰਮੇਸ਼ ਚੰਦਰ,ਰਾਜਵੀਰ ਸਿੰਘ,ਰਹਿਮਤ ਅਲੀ ਵੀ ਹਾਜਿਰ ਸੀ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
EDITOR
CANADIAN DOABA TIMES
Email: editor@doabatimes.com
Mob:. 98146-40032 whtsapp