ਕੈਂਥਾਂ ਮੁਹੱਲਾ ਵਾਸੀਆਂ ਵਲੋਂ ਕੈਂਥਾਂ ਤੋਂ ਲੰਗਰਪੁਰ ਵਾਲੀ ਸੜਕ ਤੇ ਲੁੱਕ ਪਾਓੁਣ ਦੀ ਮੰਗ …….

ਕੈਂਥਾਂ ਮੁਹੱਲਾ ਵਾਸੀਆਂ ਵਲੋਂ ਕੈਂਥਾਂ ਤੋਂ ਲੰਗਰਪੁਰ ਵਾਲੀ ਸੜਕ ਤੇ ਲੁੱਕ ਪਾਓੁਣ ਦੀ ਮੰਗ …….

ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਦੇਵੇਗੀ ਪਹਿਰਾ: ਐਡਵੋਕੇਟ ਘੁੰਮਣ

ਦਸੂਹਾ 13 ਜੁੁੁੁੁਲਾਈ (ਚੌਧਰੀ) : ਦਸੂਹਾ ਸ਼ਹਿਰ ਦੇ ਮੁਹੱਲਾ ਕੈਂਥਾਂ ਤੋਂ ਲੰਗਰਪੁਰ ਨੂੰ ਜਾਣ ਵਾਲੀ ਸੜਕ ਤੇ ਅੱਜ ਸਾਰੇ ਮੁਹੱਲਾ ਵਾਲਿਆਂ ਨੇ ਜਾ ਕੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਦੀ ਅਗਵਾਈ ਚ ਰੋਸ਼ ਪ੍ਰਦਰਸ਼ਨ ਕੀਤਾ ਅਤੇ ਸਾਰਿਆਂ ਨੇ ਇਸ ਸੜਕ ਤੇ ਲੁੱਕ ਪਾਉਣ ਦੀ ਮੰਗ ਕੀਤੀ।ਇਸ ਸਮੇਂ ਐਡਵੋਕੇਟ ਘੁੰਮਣ ਨੇ ਕਿਹਾ ਕਿ ਨਗਰ ਕੌਂਸਲ ਦੇ ਹਾਓੂਸ ਦੇ ਭੰਗ ਹੋਣ ਤੋਂ ਪਹਿਲਾ ਇਸ ਸੜਕ ਦੇ ਪਾਸ ਹੋਣ ਤੋਂ ਬਾਅਦ ਟੈਂਡਰ ਲੱਗੇ ਸਨ ਅਤੇ ਉਸ ਤੋਂ ਬਾਅਦ ਇਸ ਸੜਕ ਦੀ ਮੁਰਮੰਤ ਦਾ ਕੰਮ ਸ਼ੁਰੂ ਹੋ ਗਿਆ ਸੀ। ਪ੍ਰੰਤੂ ਪੱਥਰ ਪਾਉਣ ਤੋਂ ਬਾਅਦ ਕੰਮ ਬੰਦ ਕਰ ਦਿੱਤਾ ਸੀ ਅਤੇ ਸੜਕ ਤੇ ਲੁੱਕ ਪਾਉਣ ਦਾ ਕੰਮ ਬਾਕੀ ਸੀ।

ਇਹ ਕੰਮ ਅੱਜ ਕਰੀਬ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਪੂਰਾ ਨਹੀਂ ਕੀਤਾ ਗਿਆ।ਜਿਸ ਨੂੰ ਪੂਰਾ ਕਰਨ ਦੀ ਲੋਕਾਂ ਦੀ ਵੱਡੀ ਮੰਗਹੈ ਕਿਉਂਕਿ ਇਸ ਸੜਕ ਦਾ ਸਾਰਾ ਪੱਥਰ ਬਾਹਰ ਆ ਚੁੱਕਿਆ ਹੈ।ਜਿਸ ਨਾਲ ਆਲੇ ਦੁਵਾਲੇ ਘਰਾਂ ਵਾਲੇ ਬਹੁਤ ਪ੍ਰੇਸ਼ਾਨ ਅਤੇ ਕੋਈ ਨਾ ਕੋਈ ਦੁਰਘਟਨਾ ਹੁੰਦੀ ਰਹਿੰਦੀ ਹੈ ਨੇ ਜਿਸ ਕਰਕੇ ਨਗਰ ਕੌਂਸਲ ਦੇ ਈ ਓ ਤੋਂ ਅਸੀਂ ਮੰਗ ਕਰਦੇ ਆ ਕਿ ਸਬੰਧਿਤ ਠੇਕੇਦਾਰ ਕੋਲੋਂ ਇਹ ਕੰਮ ਪੂਰਾ ਕਰਵਾਇਆ ਜਾਵੇ।

ਉਨਾਂ ਕਿਹਾ ਜੇਕਰ ਜਲਦ ਕੰਮ ਸ਼ੁਰੂ ਨਹੀਂ ਹੁੰਦਾ ਤਾਂ ਲੋਕਾਂ ਨੂੰ ਨਾਲ ਲੈ ਕੇ ਐਸ ਡੀ ਐੱਮ ਨੂੰ ਮਿਲਿਆ ਜਾਵੇਗਾ ਅਤੇ ਅਗਲਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਪੂਰਾ ਪਹਿਰਾ ਦੇਵੇਗੀ ਅਤੇ ਸ਼ਹਿਰ ਦੇ ਵਿਕਾਸ ਦੇ ਹਰ ਰੁੱਕੇ ਹੋਏ ਕੰਮ ਨੂੰ ਸ਼ੁਰੂ ਕਰਵਾਉਣ ਲਈ ਆਵਾਜ਼ ਚੁੱਕੇਗੀ।ਇਸ ਸਮੇਂ ਅਮਰਪ੍ਰੀਤ ਸਿੰਘ ਖਾਲਸਾ ਸਾਬਕਾ ਕੌਂਸਲਰ,ਰਮੇਸ਼ ਕੁਮਾਰ ਮੇਸ਼ੀ,ਬਾਬਾ ਬਲਵੰਤ ਸਿੰਘ, ਜਸਵੀਰ ਸਿੰਘ ਬਿੱਟੂ,ਇੰਦਰਜੀਤ ਸਿੰਘ,ਜੋਗਿੰਦਰ ਸਿੰਘ ,ਸ਼ਰਨਜੀਤ ਸਿੰਘ,ਬਿੱਲਾ ਕੈਂਥਾਂ,ਸਾਬੀ ਬਾਜਵਾ,ਗਗਨ ਚੀਮਾ ਵੀ ਹਾਜਿਰ ਸੀ

Related posts

Leave a Reply