ਲਾੱਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ : ਐਸ.ਡੀ.ਐਮ. ਦਸੂਹਾ

ਸ਼ਨੀਵਾਰ ਅਤੇ ਐਤਵਾਰ ਨੂੰ  ਬਿਨਾਂ ਪਾਸ ਅਤੇ ਲਾੱਕਡਾਊਨ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ 

ਦਸੂਹਾ / ਹੁਸਿਆਰਪੁਰ 14 जून ( ਚੌਧਰੀ ) ਸ੍ਰੀਮਤੀ ਜਯੋਤੀ ਬਾਲਾ ਮੱਟੂ, ਪੀ.ਸੀ.ਐਸ., ਐਸ.ਡੀ.ਐਮ. ਦਸੂਹਾ ਨੇ ਅੱਜ ਕਰੋਨਾ ਮਹਾਮਾਰੀ ਦੇ ਤਹਿਤ ਪੰਜਾਬ ਸਰਕਾਰ ਵਲੋਂ ਜਾਰੀ ਹੋਏ ਮੁਕੰਮਲ ਲਾੱਕਡਾਊਨ ਕਾਰਣ ਸ਼ਹਿਰ ਦਸੂਹਾ ਦਾ ਦੌਰਾ ਕੀਤਾ ਗਿਆ।ਜਿਸ ਦੌਰਾਨ ਲਾੱਕਡਾਊਨ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰ ਅਤੇ ਨਾਗਰਿਕਾਂ ਦੇ ਉਨ੍ਹਾਂ ਵਲੋਂ ਚਲਾਨ ਕੱਟੇ ਗਏ।ਉਨ੍ਹਾਂ ਦੱਸਿਆ ਕਿ ਕਰੋਨਾ ਇੱਕ ਘਾਤਕ ਮਹਾਮਾਰੀ ਹੈ ਅਤੇ ਪੰਜਾਬ ਸਰਕਾਰ ਵਲੋਂ ਆਮ ਪਬਲਿਕ ਦੀ ਸਿਹਤ ਸੁਰੱਖਿਆ ਵਾਸਤੇ ਸਮੇਂ ਸਮੇਂ ‘ਤੇ ਲਾੱਕਡਾਊਨ ਕੀਤਾ ਜਾ ਰਿਹਾ ਹੈ,ਪਰੰਤੂ ਕਈ ਨਾਗਰਿਕ ਆਪਣੀ ਜਿੰਮੇਵਾਰੀ ਨੂੰ ਨਾ ਸਮਝਦਿਆਂ ਮਾਸਕ ਅਤੇ ਸੋਸਲ ਡਿਸਟੈਂਸ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਾਰਣ ਇਹ ਚਲਾਨ ਕੱਟੇ ਗਏ ਹਨ ।

ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਦੂਸਰੀਆਂ ਸਟੇਟਾਂ ਵਿੱਚ ਘਾਤਕ ਰੂਪ ਧਾਰਣ ਕਰ ਚੁੱਕੀ ਹੈ ਅਤੇ ਦਿਨੋ ਦਿਨ ਇਸ ਦੇ ਕੇਸ ਵੱਧ ਰਹੇ ਹਨ । ਇਸ ਲਈ ਸਾਨੂੰ ਬਿਨਾਂ ਕਿਸੇ ਐਮਰਜੈਂਸੀ ਦੇ ਘਰੋਂ ਬਾਹਰ ਨਹੀਂ ਨਿਕਲਣਾ ਚਾਹੀਦਾ । ਮਾਸਕ ਅਤੇ 2 ਗਜ ਦੇ ਸੋਸ਼ਲ ਡਿਸਟੈਂਸ ਨਿਯਮਾਂ ਦੀ ਪਾਲਣਾ ਕਰਦਿਆਂ ਆਪਣੀ ਅਤੇ ਦੂਜਿਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਦੁਕਾਨਦਾਰ ਵਲੋਂ ਲਾੱਕਡਾਉੂਨ ਤਹਿਤ ਨਿਯਮਾਂ ਦੀ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਦਾ ਚਲਾਨ ਤਾਂ ਕੱਟਿਆ ਹੀ ਜਾਵੇਗਾ ਅਤੇ ਉਸ ਦੀ ਦੁਕਾਨ ਵੀ ਅਗਲੇ ਹੁਕਮਾਂ ਤੱਕ ਸੀਲ ਕੀਤੀ ਜਾ ਸਕਦੀ ਹੈ।ਉਨ੍ਹਾਂ ਨੇ ਕਿਹਾ ਕਿ ਮਿਸaਨ ਫਤਿਹ ਨੂੰ ਕਾਮਯਾਬ ਕਰਨ ਲਈ ਸਾਨੂੰ ਸਾਰਿਆਂ ਨੂੰ ਸਾਫਟਵੇਅਰ ਆਪਣੇ ਮੋਬਾਈਲ ‘ਤੇ ਡਾਊਨਲੋਡ ਕਰਨਾ ਚਾਹੀਦਾ ਹੈ ਤਾਂ ਜੋ ਸਰਕਾਰ ਵਲੋਂ ਸਮੇਂ ਸਮੇਂ ‘ਤੇ ਕਰੋਨਾ ਅਤੇ ਇਸ ਤੋਂ ਬਚਾਓ ਬਾਰੇ ਦਿੱਤੀ ਜਾਂਦੀ ਜਾਣਕਾਰੀ ਹਾਸਲ ਕਰਕੇ ਆਪਣਾ ਅਤੇ ਦੂਸਰਿਆਂ ਦਾ ਬਚਾਵ ਕਰ ਸਕੀਏ ।

Related posts

Leave a Reply