DASUYA BREAKING NEWS : ਸੜਕ ਹਾਦਸੇ ਦੌਰਾਨ ਪਤੀ- ਪਤਨੀ ਦੀ ਮੌਤ

ਦਸੂਹਾ (ਢਿੱਲੋ ) ਬਲਾਕ ਦਸੂਹਾ ਅਧੀਨ ਪੈਂਦੇ ਪਿੰਡ ਸਹੌੜਾ ਦੇ ਵਸਨੀਕ ਪਤੀ ਪਤਨੀ ਦੀ ਮੌਤ ਅਤੇ ਉਨ੍ਹਾ ਦੇ ਬੱਚੇ ਦਾ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਦਸੂਹਾ ਦੇ ਪਿੰਡ ਸਹੌੜਾ ਦੇ ਨਿਵਾਸੀ ਮਨੋਹਰ ਲਾਲ ਪੁੱਤਰ ਜੈਸੀਰਾਮ ਆਪਣੀ ਪਤਨੀ ਸੁਨੀਤਾ ਅਤੇ ਆਪਣੇ ਪੁੱਤਰ ਆਦਿੱਤਿਆ ਨਾਲ ਆਪਣੀ ਕਾਰ ਵਿਚ ਵਿੱਚ ਸਵਾਰ ਹੋ ਕੇ ਆ ਰਹੇ ਸਨ ਤੇ ਜਦੋ ਪਿੰਡ ਸਗਰਾਂ ਦੇ ਨਜਦੀਕ ਪਹੁੰਚੇ ਤਾ ਉਨ੍ਹਾ ਦੀ ਕਾਰ ਸਫੈਦੇ ਦੇ ਦਰਖੱਤ ਨਾਲ ਟਕਰਾ ਗਈ।ਹਾਦਸੇ ਦੌਰਾਨ ਸੁਨੀਤਾ ਦੀ ਮੌਤ ਮੌਕੇ ਤੇ ਹੀ ਹੋ ਗਈ ਅਤੇ ਮਨੋਹਰ ਲਾਲ ਨੇ ਦਸੂਹਾ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ ਅਤੇ ਉਨ੍ਹਾ ਦੇ ਬੱਚੇ ਦੀ ਹਾਲਤ ਡਾਕਟਰਾ ਦੇ ਮੁਤਾਬਕ ਖਤਰੇ ਤੋ ਬਾਹਰ ਹੈ।

ਖਬਰ ਲਿਖੇ ਜਾਣ ਤੱਕ ਪੁਲਸ ਦੀ ਕਾਰਵਾਈ ਜਾਰੀ ਸੀ।

Related posts

Leave a Reply