ਦਸੂਹਾ,ਭਾਰਤ ਬੰਦ ਦੇ ਸੱਦੇ ਦੇ ਸਮਰਥਨ ‘ਚ ਮੁਕੰਮਲ ਤੌਰ ‘ਤੇ ਬੰਦ ਰਿਹਾ,ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਵੀ ਕਿਸਾਨਾਂ ਨਾਲ ਧਰਨੇ ਵਿੱਚ ਕੀਤੀ ਸ਼ਮੂਲੀਅਤ

ਦਸੂਹਾ 8 ਦਸੰਬਰ (ਚੌਧਰੀ) : ਪੂਰੇ ਪੰਜਾਬ ‘ਚ ਖੇਤੀ ਕਾਨੂਨਾਂ ਵਿਰੁੱਧ ਆਰੰਭੇ ਅੰਦੋਲਨ ਦੀ ਕੜੀ ਵੱਜੋਂ ਅੱਜ ਕਿਸਾਨਾਂ ਵੱਲੋਂ ਭਾਰਤ ਬੰਦ ਦੇ
ਸੱਦੇ ਦੇ ਸਮਰਥਨ ਵਿੱਚ ਦਸੂਹਾ ਮੁਕੰਮਲ ਤੌਰ ‘ਤੇ ਬੰਦ ਰਿਹਾ।

ਇਸ ਰੋਸ਼ ਧਰਨੇ’ ਚ ਵੱਖ ਵੱਖ ਟਰੇਡ ਯੂਨੀਅਨਾਂ,ਬਿਜਲੀ ਬੋਰਡ, ਆਂਗਣਵਾੜੀ ਅਤੇ ਹੋਰ ਮੁਲਾਜ਼ਮ,ਟਰਾਂਸਪੋਰਟ,ਮਜ਼ਦੂਰ ਤੇ ਸਫਾਈ ਸੇਵਕ ਜੱਥੇਬੰਦੀਆਂ ਸਮੇਤ ਹੋਰ ਵਿਰੋਧੀ ਧਿਰਾਂ ਨੇ ਭਾਰਤ ਬੰਦ ਦੀ ਖੁੱਲੀ ਹਮਾਇਤ ਕਰਦਿਆਂ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਝੰਡੇ ਹੇਠ ਹਾਜ਼ੀਪੁਰ ਚੋਂਕ ‘ਚ ਦਿੱਤੇ ਸ਼ਾਂਤਮਈ ਧਰਨੇ ਵਿੱਚ ਸਮੂਲੀਅਤ ਕੀਤੀ।

ਹਰੀਆਂ ਤੇ ਕੇਸਰੀ ਪੱਗਾਂ ਬੰਨੀ ਅਤੇ ਖੇਤੀ ਕਾਨੂੰਨਾਂ ਖਿਲਾਫ ਲਿਖੇ ਸਲੋਗਨਾਂ ਵਾਲੇ ਬੈਨਰ ਤੇ ਝੰਡੀਆਂ ਫੜੀ ਵੱਡੀ ਗਿਣਤੀ ਚ ਕਿਸਾਨਾਂ ਨੇ ਬੁਲਾਰਿਆਂ ਦੀਆਂ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਮੋਰਚੇ ‘ਤੇ ਡਟੇ ਰਹਿਣ ਦੀਆਂ ਤਕਰੀਰਾਂ ਸੁਣੀਆਂ। ਇਸ ਦੌਰਾਨ ਲੋਕਾਂ ਦੇ ਭਰਵੇਂ ਸਮਰਥਨ ਕਾਰਨ ਕਿਸਾਨਾਂ ਦੇ ਚਿਹਰਿਆਂ ‘ਤੇ ਉਤਸ਼ਾਹ ਦੇਖਣ ਨੂੰ ਮਿਲਿਆ।

ਵੱੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਤੋਂ ਹੋਏ ਕਿਸਾਨੀ ਅੰਦੋਲਨ ਦੀਆਂ ਗੂੰਜਾਂ ਮੁਲਕ ਦੀਆਂ ਹੱਦਾਂ ਪਾਰ ਕਰਕੇ ਹੁਣ ਸਮੁੱਚੀ ਦੁਨੀਆਂ ਅੰਦਰ ਫੈਲ ਗਈਆਂ ਹਨ ਤੇ ਸਰਕਾਰ ਦੀ ਮਨਸ਼ਾਂ ਮਸਲੇ ਦਾ ਹੱਲ ਕੱਢਣ ਦੀ ਬਜਾਏ ਸਾਨੂੰ ਥਕਾਉਣ ਅਤੇ ਗੱਲਬਾਤ ਲਟਕਾਉਣ ਦੀ ਹੈ ਪਰ ਕਿਸਾਨ ਆਪਣੇ ਹੱਕਾਂ ਲਈ ਆਰ ਪਾਰ ਦੀ ਲੜਾਈ ਦੇ ਵਿੱਚ ਹਨ। ਇਸ ਮੌਕੇ ਸੁੱਲਖਣ ਸਿੰਘ ਚੌਧਰਪੁਰ ਗੁਰਦਾਰਪੁਰ ਵਾਲਿਆਂ ਦੇ ਢਾਡੀ ਜੱਥੇ ਨੇ ਵਾਰਾਂ ਗਾ ਕੇ ਕਿਸਾਨੀ ਸੰਘਰਸ਼ ਵਿੱਚ ਹੋਰ ਜ਼ੋਸ਼ ਭਰਿਆ।

ਧਰਨੇ ਦੌਰਾਨ ਗੁਰਦੁਆਰਾ ਗਰਨਾ ਸਹਿਬ ਵੱਲੋਂ ਅਤੁੱਟ ਲੰਗਰ ਅਤੇ ਕਿਸਾਨ ਜੱਥੇਬੰਦੀਆਂ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਦਵਿੰਦਰ ਸਿੰਘ ਬਸਰਾ, ਗੁਰਮੁਖ ਸਿੰਘ ਬਾਜਵਾ, ਰਣਜੀਤ ਸਿੰਘ ਬਾਜਵਾ,ਜਗਮੋਹਣ ਸਿੰਘ ਬੱਬੂ ਘੁੰਮਣ, ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਐਡਵੋਕੇਟ ਕਰਮਵੀਰ ਸਿੰਘ ਘੁੰਮਣ,ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਮਿਹਤਾਬ ਸਿੰਘ ਹੁੰਦਲ, ਕੇ.ਡੀ ਖੋਸਲਾ, ਭੁਪਿੰਦਰ ਸਿੰਘ ਨੀਲੂ ਚੀਮਾ,ਅਮਰੀਕ ਸਿੰਘ ਗੱਗੀ ਠੁਕਰਾਲ, ਜਗਦੀਸ਼ ਸਿੰਘ ਸੋਹੀ, ਨਰਿੰਦਰ ਦੱਪੂ, ਹਰਪ੍ਰੀਤ ਕੌਰ ਬਾਜਵਾ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਅਤੇ ਹੋਰ ਲੋਕ ਹਾਜਰ ਸਨ।

Related posts

Leave a Reply