DASUYA NEWS : ਜੀ ਓ ਜੀ ਕਰਨਲ ਮਲੂਕ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਦਾਣਾ ਮੰਡੀ ਵਿਖੇ ਜੀ ਓ ਜੀ ਟੀਮ ਵੱਲੋਂ ਦੌਰਾ

ਦਸੂਹਾ/ਹਾਜ਼ੀਪੁਰ  (ਜਸਵੀਰ ਪੁਰੇਵਾਲ, ਗੁਰਪ੍ਰੀਤ ਸਿੰਘ ): ਜੀ ਓ ਜੀ ਜਿਲ੍ਹਾ ਮੁਖੀ ਕਰਨਲ ਮਲੂਕ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਜੀ ਓ ਜੀ ਤਹਿਸੀਲ ਹੈਡ ਮੁਕੇਰੀਆਂ ਕਰਨਲ ਪੋਮਿੰਦਰ ਸਿੰਘ ਰਾਣਾ ਦੀ ਯੋਗ ਅਗਵਾਈ ਵਿੱਚ ਅੱਜ ਬਲਾਕ ਹਾਜ਼ੀਪੁਰ ਦੀ ਦਾਣਾ ਮੰਡੀ ਵਿਖੇ ਜੀ ਓ ਜੀ ਟੀਮ ਵੱਲੋਂ ਦੌਰਾ ਕੀਤਾ ਗਿਆ।ਜਿਸ ਵਿੱਚ ਝੋਨੇ ਦੇ ਫ਼ਸਲ ਦੀ ਖਰੀਦ ਅਤੇ ਰੱਖ ਰਖਾਵ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਜੀ ਓ ਜੀ ਤਹਿਸੀਲ ਹੈਡ ਮੁਕੇਰੀਆਂ ਵੱਲੋ ਦੱਸਿਆ ਗਿਆ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਮੰਡੀ ਵਿੱਚ ਝੋਨੇ ਦੀ ਫ਼ਸਲ ਲੈ ਕੇ ਆਉਣ ਵਾਲ਼ੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ 24 ਘੰਟੇ ਵਿੱਚ ਪੈਸੇ ਦੀ ਅਦਾਇਗੀ ਕੀਤੀ ਜਾਏਗੀ ਇਸ ਤੋਂ ਇਲਾਵਾ ਮੰਡੀ ਵਿੱਚ ਬਾਥਰੂਮਾਂ ਦੀ ਵਿਵਸਥਾ, ਪੀਣ ਵਾਲੇ ਪਾਣੀ ਅਤੇ ਬੈਠਣ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਤਹਿਸੀਲ ਹੈਡ ਵੱਲੋ ਜੀ ਓ ਜੀ ਟੀਮ ਨੂੰ ਕਿਹਾ ਕਿ ਉਹ ਆਪਣੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਅਵਗਤ ਕਰਵਾਉਣ ਤਾਂ ਕੇ ਹਰੇ ਭਰੇ ਪੰਜਾਬ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ।
ਮੌਕੇ ਤੇ ਹਾਜ਼ਿਰ ਐਸ ਡੀ ਐਮ ਮੁਕੇਰੀਆਂ ਸ਼੍ਰੀ ਅਸ਼ੋਕ ਸ਼ਰਮਾ ਅਤੇ ਮੰਡੀ ਬੋਰਡ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਲੋਂ ਵੀ ਸਾਰੇ ਜੀ ਓ ਜੀ ਨਾਲ ਮੁਲਾਕਾਤ ਕੀਤੀ ਅਤੇ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਐਸ ਐਚ ਓ ਹਾਜ਼ੀਪੁਰ ਵੱਲੋਂ ਵੀ ਕਿਹਾ ਗਿਆ ਕੇ ਕੋਈ ਵੀ ਸਮੱਸਿਆ ਆਉਣ ਤੇ ਸਬੰਧਿਤ ਠਾਣੇ ਨਾਲ਼ ਸੰਪਰਕ ਕਰਨ ਤਾਂ ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।ਇਸ ਮੌਕੇ ਤੇ ਐਸ ਡੀ ਐੱਮ ਮੁਕੇਰੀਆਂ ਸ਼੍ਰੀ ਅਸ਼ੋਕ ਸ਼ਰਮਾ,ਜੀ ਓ ਜੀ ਤਹਸੀਲ ਹੈਡ ਕਰਨਲ ਪੋਮਿੰਦਰ ਸਿੰਘ ਰਾਣਾ, ਮੰਡੀ ਬੋਰਡ ਚੇਅਰਮੈਨ, ਬਿਕਰਮਜੀਤ ਸਿੰਘ, ਐਸ ਐਸ ਓ ਹਾਜ਼ੀਪੁਰ ਲੋਮੇਸ਼ ਸ਼ਰਮਾ,ਕੈਪਟਨ ਕਮਲ ਸਿੰਘ, ਸੁਪਰਵਾਈਜ਼ਰ, ਕੈਪਟਨ ਕੁਲਦੀਪ ਸਿੰਘ, ਕੈਪਟਨ ਵਿਦਿਆ ਸਾਗਰ, ਹਵਾਲਦਾਰ ਬ੍ਰਹਮ ਦਾਸ ਨਿਕੁੱਚਕ ਅਤੇ ਬਲਾਕ ਹਾਜ਼ੀਪੁਰ ਦੀ ਸਾਰੀ ਜੀ ਓ ਜੀ ਟੀਮ ਹਾਜ਼ਿਰ ਸੀ।

Related posts

Leave a Reply