ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਦਸੂਹਾ ਪੁਲਸ ਨੇ ਗੱਡੀਆਂ ਦੀ ਕੀਤੀ ਚੈਕਿੰਗ

ਦਸੂਹਾ 28 ਜਨਵਰੀ(CHOUDHARY) : ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਦਸੂਹਾ ਬਲੱਗਣ ਚੌਂਕ ਵਿਖੇ ਗੱਡੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਐਸ ਐਚ ਓ ਮਲਕੀਤ ਸਿੰਘ ਨੇ ਦੱਸਿਆ ਕੀ ਸ਼ਰਾਰਤੀ ਅਨਸਰਾਂ ਤੇ ਨਕੇਲ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਇਹ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਅਗਰ ਕਿਸੇ ਸ਼ੱਕੀ ਵਿਅਕਤੀ ਅਤੇ ਸ਼ੱਕ ਪੈਣ ਦੀ ਸੂਰਤ ਵਾਰੇ ਪਤਾ ਚੱਲੇ ਤਾਂ ਉਹ ਤੁਰੰਤ ਸਿੱਧਾ ਪੁਲਿਸ ਥਾਣਾ ਦਸੂਹਾ ਨਾਲ ਸੰਪਰਕ ਕਰ ਸਕਦਾ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਤੱਕ ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ।ਇਸ ਮੌਕੇ ਐਸ ਐਚ ਓ ਇੰਸਪੈਕਟਰ ਮਲਕੀਤ ਸਿੰਘ, ਏ ਐਸ ਆਈ ਸਿਕੰਦਰ ਸਿੰਘ,ਏ ਐਸ ਆਈ ਰਜਨੀਸ਼ ਸ਼ਰਮਾ, ਏ ਐਸ ਆਈ ਮਦਨ ਲਾਲ,ਏ ਐਸ ਆਈ  ਗੁਰਬਚਨ ਸਿੰਘ ਸਹਿਤ ਹੋਰ ਮੁਲਾਜਮ ਹਾਜਰ ਸਨ। 

Related posts

Leave a Reply