DC HOSHIARPUR : ਦੀਵਾਲੀ ’ਤੇ ਰਿਟੇਲ ਪਟਾਕੇ ਵੇਚਣ ਲਈ ਜਿਲੇ ਵਿਚ ਡਰਾਅ ਰਾਹੀਂ ਜਾਰੀ ਹੋਣਗੇ 57 ਆਰਜੀ ਲਾਇਸੈਂਸ October 9, 2021October 9, 2021 Adesh Parminder Singh ਦੀਵਾਲੀ ’ਤੇ ਰਿਟੇਲ ਪਟਾਕੇ ਵੇਚਣ ਲਈ ਜਿਲੇ ਵਿਚ ਡਰਾਅ ਰਾਹੀਂ ਜਾਰੀ ਹੋਣਗੇ 57 ਆਰਜੀ ਲਾਇਸੈਂਸਜਿਲ੍ਹਾ ਮੈਜਿਸਟ੍ਰੇਟ ਵਲੋਂ ਹਦਾਇਤਾਂ ਜਾਰੀ, ਬਿਨੈਕਾਰ 10 ਤੋਂ 20 ਅਕਤੂਬਰ ਤਕ ਦੇ ਸਕਦੇ ਹਨ ਅਰਜੀ27 ਅਕਤੂਬਰ ਨੂੰ ਸਵੇਰੇ 11 ਵਜੇ ਨਿਕਲਣਗੇ ਡਰਾਅਹੁਸ਼ਿਆਰਪੁਰ, 9 ਅਕਤੂਬਰ: ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਮੈਜਿਸਟ੍ਰੇਟ ਨੇ ਅੱਜ ਦੱਸਿਆ ਕਿ ਇਸ ਸਾਲ ਦਿਵਾਲੀ ਦੇ ਤਿਉਹਾਰ ਦੌਰਾਨ ਪਟਾਕਿਆਂ ਦੀ ਰਿਟੇਲ ਵਿਕਰੀ ਲਈ 57 ਆਰਜੀ ਲਾਇਸੈਂਸ ਡਰਾਅ ਰਾਹੀਂ ਕੱਢੇ ਜਾਣਗੇ, ਜਿਸ ਲਈ ਬਿਨੈਕਾਰ ਆਪਣੇ ਸਬੰਧਤ ਐਸ.ਡੀ.ਐਮ. ਦਫਤਰ ਵਿਚ 10 ਤੋਂ 20 ਅਕਤੂਬਰ ਤੱਕ ਅਰਜੀਆਂ ਦਿੱਤੀਆਂ ਜਾ ਸਕਦੀਆਂ ਹਨ।ਇਸ ਸਬੰਧੀ ਹਦਾਇਤਾਂ ਜਾਰੀ ਕਰਦਿਆਂ ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਹ ਅਰਜੀਆਂ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਸੇਵਾ ਕੇਂਦਰ ਦੇ ਕਾਊਂਟਰ ਨੰਬਰ 5, ਐਸ.ਡੀ.ਐਮ. ਦਫਤਰ ਦਸੂਹਾ, ਮੁਕੇਰੀਆਂ ਅਤੇ ਗੜਸ਼ੰਕਰ ਦੇ ਸੇਵਾ ਕੇਂਦਰਾਂ ਦੇ ਕਾਊਂਟਰ ਨੰਬਰ 3 ਵਿਖੇ ਜਮ੍ਹਾਂ ਕਰਵਾਈਆ ਜਾ ਸਕਦੀਆਂ ਹਨ, ਜਿਸ ਨਾਲ ਸਵੈ-ਘੋਸ਼ਣਾ ਪੱਤਰ, 2 ਪਾਸਪੋਰਟ ਸਾਈਜ ਫੋਟੋਆਂ, ਰਹਾਇਸ਼ ਦਾ ਸਬੂਤ ਜਿਵੇਂ ਕਿ ਆਧਾਰ ਕਾਰਡ ਲਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਲਾਇਸੈਂਸਾਂ ਲਈ ਡਰਾਅ 27 ਅਕਤੂਬਰ ਨੂੰ ਸਵੇਰੇ 11 ਵਜੇ ਜਿਲਾ ਪ੍ਰਸ਼ਾਸਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਹੋਵੇਗਾ। ਕੋਵਿਡ ਦੇ ਮੱਦੇਨਜ਼ਰ ਡਰਾਅ ਵਾਲੇ ਦਿਨ ਲੋੜੀਂਦਾ ਪ੍ਰੋਟੋਕੋਲ ਲਾਗੂ ਰਹੇਗਾ ਅਤੇ ਸਿਰਫ ਬਿਨੈਕਾਰ ਹੀ ਮੌਕੇ ’ਤੇ ਮੌਜੂਦ ਰਹੇ ਅਤੇ ਮਾਸਕ ਪਹਿਨਣ ਦੇ ਨਾਲ-ਨਾਲ ਇੱਕ ਦੂਜੇ ਤੋਂ ਬਣਦੀ ਦੂਰੀ ਵੀ ਬਰਕਰਾਰ ਰੱਖੇ।ਉਨ੍ਹਾਂ ਦੱਸਿਆ ਕਿ ਆਰਜ਼ੀ ਲਾਇਸੈਂਸ ਸਿਰਫ ਪ੍ਰਸ਼ਾਸਨ ਵਲੋਂ ਨਿਰਧਾਰਤ ਥਾਵਾਂ ਤੇ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣਗੇ। ਹੁਸ਼ਿਆਰਪੁਰ ਸਬ-ਡਵੀਜਨ ਵਿਚ ਦੁਸਿਹਰਾ ਗਰਾਊਂਡ ਲਈ 14, ਜਿਲ੍ਹਾ ਪਰੀਸ਼ਦ ਮਾਰਕਿਟ ਅੱਡਾ ਮਾਹਲਪੁਰ, ਹੁਸ਼ਿਆਰਪੁਰ ਲਈ 6, ਰੌਸ਼ਨ ਗਰਾਊਂਡ ਹੁਸ਼ਿਆਰਪੁਰ ਲਈ 2, ਰਾਮਲੀਲਾ ਗਰਾਊਂਡ ਹਰਿਆਣਾ ਲਈ 3, ਬੁੱਲੋਵਾਲ ਤੇ ਚੱਬੇਵਾਲ ਵਿਖੇ ਖੁੱਲੀ ਥਾਂ ਤੇ ਇੱਕ –ਇੱਕ ਲਾਇਸੈਂਸ ਜਾਰੀ ਕੀਤਾ ਜਾਵੇਗਾ। ਗੜਸ਼ੰਕਰ ਵਿਚ ਐਸ.ਡੀ.ਐਮ. ਦਫਤਰ ਦੇ ਸਾਹਮਣੇ ਮਿਲਟਰੀ ਪੜਾਅ ਲਈ 6,ਸ਼ਹੀਦਾਂ ਰੋਡ ਦਾਣਮੰਡੀ ਮਾਹਲਪੁਰ ਲਈ 3, ਮਹਾਰਿਸ਼ੀ ਵਾਲਮੀਕਿ ਪਾਰਕ ਦਸੂਹਾ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 3, ਖਾਲਸਾ ਕਾਲਜ ਗਰਾਊਂਡ ਗੜਦੀਵਾਲਾ ਲਈ 2, ਸ਼ਿਮਲਾ ਪਹਾੜੀ ਪਾਰਕ, ਉੜਮੁੜ ਲਈ 3, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ, ਟਾਂਡਾ ਦੀ ਗਰਾਊਂਡ ਲਈ 2, ਦੁਸਹਿਰਾ ਗਰਾਊਂਡ ਮੁਕੇਰੀਆਂ ਅਤੇ ਹਾਜੀਪੁਰ ਲਈ 2-2, ਨਰਸਰੀ ਗਰਾਊਂਡ ਸੈਕਟਰ 3 ਤਲਵਾੜਾ ਲਈ 2 ਅਤੇ ਦੁਸਹਿਰਾ ਗਰਾਊਂਡ ਦਤਾਰਪੁਰ ਲਈ ਇੱਕ ਲਾਇਸੈਂਸ ਜਾਰੀ ਕੀਤਾ ਜਾਵੇਗਾ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...