DC HOSHIARPUR : ਵਿਆਹ ਦੀ ਵਰੇਗੰਢ ਤੇ ਬੱਚਿਆਂ ਦਾ ਜਨਮ ਦਿਨ ਗਊ ਵੰਸ਼ ਦੀ ਸੇਵਾ ਚ ਯੋਗਦਾਨ ਦੇ ਕੇ ਮਨਾਇਆ ਜਾਵੇ

ਅਡਾਪਟ ਏ ਕਾਓ’ ਮੁਹਿੰਮ ਨਾਲ ਜੁੜ ਕੇ ਗਊਵੰਸ਼ ਦੀ ਸੇਵਾ ਵਿੱਚ ਯੋਗਦਾਨ ਦੇਣ ਲੋਕ : ਸ਼੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ
-ਕਿਹਾ, ਐਨ.ਆਰ.ਆਈ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਮੁਹਿੰਮ ਨੂੰ ਮਿਲੇਗਾ ਬਲ
-ਐਨ.ਆਰ.ਆਈ. ਸੰਦੀਪ ਸੋਨੀ ਨੇ ਕੈਟਲ ਪਾਊਂਡ ਨੂੰ ਦਿੱਤੀ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ
HOSHIARPUR (ADESH PARMINDER SINGH, RINKU THAPER)
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਅਪੀਲ ਕਰਦਿਆਂ ਕਿਹਾ ਕਿ ਕੈਟਲ ਪਾਊਂਡ ਫਲਾਹੀ ਦੇ ਵਿਕਾਸ ਲਈ ਐਨ.ਆਰ.ਆਈ. ਅਤੇ ਜ਼ਿਲ•ੇ ਦੇ ਦਾਨੀ ਸੱਜਣ ਵੱਧ ਤੋਂ ਵੱਧ ਆਰਥਿਕ ਯੋਗਦਾਨ ਦੇਣ। ਉਨ•ਾਂ ਕਿਹਾ ਕਿ ਸਰਕਾਰੀ ਕੈਟਲ ਪਾਊਂਡ ਫਲਾਹੀ ਵਿੱਚ ਲੋਕ ਗਊ ਵੰਸ਼ ਦੀ ਸੇਵਾ ਕਰਕੇ ਆਪਣੇ ਜਨਮ ਦਿਨ, ਵਿਆਹ ਦੀ ਵਰੇ•ਢੰਗ ਮਨਾਉਣ ਅਤੇ ਸਹਿਯੋਗ ਕਰਨ।

 

ਇਸ ਦੌਰਾਨ ਉਨ•ਾਂ ਕੈਟਲ ਪਾਊਂਡ ਫਲਾਹੀ ਲਈ 50 ਹਜ਼ਾਰ ਰੁਪਏ ਦੀ ਆਰਥਿਕ ਮੱਦਦ ਕਰਨ ਲਈ ਐਨ.ਆਰ.ਆਈ. ਸ੍ਰ੍ਰੀ ਸੰਦੀਪ ਸੋਨੀ ਦਾ ਧੰਨਵਾਦ ਕੀਤਾ। ਉਨ•ਾਂ ਕਿਹਾ ਕਿ ਸ਼੍ਰੀ ਸੋਨੀ ਨੇ ਇਹ ਰਾਸ਼ੀ ਜ਼ਿਲ•ਾ ਪਸ਼ੂ ਭਲਾਈ ਸੋਸਾਇਟੀ ਦੇ ਖਾਤੇ ਵਿੱਚ ਟਰਾਂਸਫਰ ਕਰਕੇ ਸੇਵਾ ਕੀਤੀ ਹੈ ਅਤੇ ਉਨ•ਾਂ ਨੇ ਭਰੋਸਾ ਦੁਆਇਆ ਹੈ ਕਿ ਉਹ ਭਵਿੱਖ ਵਿੱਚ ਕੈਟਲ ਪਾਊਂਡ ਨੂੰ ਆਰਥਿਕ ਸਹਿਯੋਗ ਦਿੰਦੇ ਰਹਿਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਂਟਲ ਪਾਊਂਡ ਫਲਾਹੀ ਵਿੱਚ ‘ਅਡਾਪਟ ਏ ਕਾਓ’ ਮੁਹਿੰਮ ਤਹਿਤ ਕੋਈ ਵੀ ਵਿਅਕਤੀ ਸਲਾਨਾ 11 ਹਜ਼ਾਰ ਰੁਪਏ ਦੇ ਕੇ ਇਕ ਗਾਂ ਦਾ ਇਕ ਸਾਲ ਦਾ ਖਰਚਾ ਚੁੱਕ ਸਕਦਾ ਹੈ। ਉਨ•ਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਮੁਹਿੰਮ ਨਾਲ ਜੁੜ ਕੇ ਕੈਟਲ ਪਾਊਂਡ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣ। ਉਨ•ਾਂ ਦੱਸਿਆ ਕਿ ਇਹ ਇਕ ਐਸਾ ਕੈਟਲ ਪਾਊਂਡ ਹੈ, ਜਿਥੇ ਬਿਮਾਰ, ਜਖ਼ਮੀ ਗਊਵੰਸ਼ ਰੱਖਿਆ ਜਾਂਦਾ ਹੈ ਅਤੇ ਇਸ ਸਮੇਂ ਇਸ ਕੈਂਟਲ ਪਾਊਂਡ ਵਿੱਚ 315 ਗਊ ਵੰਸ਼ ਹਨ। ਉਨ•ਾਂ  ਪਸ਼ੂ ਪਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਸ਼ੂਆਂ ਨੂੰ ਸੜਕਾਂ ‘ਤੇ ਲਾਵਾਰਸ ਨਾ ਛੱਡਣ, ਕਿਉਕਿ ਇਹ ਅਕਸਰ ਦੁਰਘਟਨਾ ਦਾ ਕਾਰਨ ਬਣਦੇ ਹਨ। ਉਨ•ਾਂ ਸ਼ਹਿਰ ਦੇ ਹੋਰ ਗਊ ਸੇਵਕਾਂ ਨੂੰ ਵੀ ਕੈਟਲ ਪਾਊਂਡ ਦੇ ਵਿਕਾਸ ਲਈ ਵੱਧ ਤੋਂ ਵੱਧ ਯੋਗਦਾਨ ਦੇਣ ਦੀ ਅਪੀਲ ਕੀਤੀ।

Related posts

Leave a Reply