#DC HOSHIARPUR : ਜ਼ਿਲ੍ਹਾ ਮੈਜਿਸਟਰਟ ਵਲੋਂ ਰੈਲੀਆਂ ਤੇ ਮੀਟਿੰਗਾਂ ਲਈ ਕੀਤੇ ਜਾਣ ਵਾਲੇ ਇਕੱਠ ਦੌਰਾਨ ਹਦਾਇਤਾਂ ਜਾਰੀ, ਕੁਝ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ


ਹੁਸ਼ਿਆਰਪੁਰ : : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ 31 ਅਕਤੂਬਰ ਤੱਕ ਕੁਝ ਪਾਬੰਦੀਆਂ ਤੇ ਛੋਟ ਦੇ ਹੁਕਮ ਜਾਰੀ ਕੀਤੇ ਹਨ।

ਜਾਰੀ ਹੁਕਮ ਵਿਚ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਇਕੱਠ ਦੀ 50 ਪ੍ਰਤੀਸ਼ਤ ਦੀ ਉਚ ਸਮਰੱਥਾ ਨਾਲ ਇਨਡੋਰ 500 ਤੇ ਆਊਟਡੋਰ 700 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹਾਂ ਵਿਚ ਕਲਾਕਾਰ, ਸੰਗੀਤਕਾਰਾਂ ਨੂੰ ਕੋਵਿਡ ਪ੍ਰੋਟੋਕੋਲ ਨਾਲ ਆਗਿਆ ਦਿੱਤੀ ਜਾਵੇਗੀ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜਿਹੜੀਆਂ ਸੰਸਥਾਵਾਂ ਤੇ ਮੈਨੇਜਮੈਂਟ ਫੈਸਟੀਵਲ ਇਕੱਠ ਕਰਨਾ ਚਾਹੁੰਦੀਆਂ ਹਨ, ਉਹ ਇਹ ਯਕੀਨੀ ਬਨਾਉਣਗੀਆਂ ਕਿ ਪੂਰੇ ਸਟਾਫ਼ ਨੂੰ (ਦੋਵੇਂ ਵੈਕਸੀਨ) ਕੋਵਿਡ ਵਿਰੋਧੀ ਵੈਕਸੀਨ ਲੱਗੀ ਹੋਵੇ ਜਾਂ ਚਾਰ ਹਫ਼ਤੇ ਪਹਿਲਾਂ ਇਕ ਵੈਕਸੀਨ ਜ਼ਰੂਰ ਲਗਾਈ ਹੋਵੇ। ਇਸ ਦੇ ਨਾਲ ਹੀ ਕਿਸੇ ਵੀ ਉਦੇਸ਼ ਲਈ ਇਕੱਠ 700 ਤੋਂ ਵੱਧ ਕਿਸੇ ਵੀ ਇਕ ਸਥਾਨ ’ਤੇ ਹੋਵੇ, ਤਾਂ ਇਥੇ ਕੋਵਿਡ ਸਬੰਧੀ ਜ਼ਰੂਰੀ ਹਦਾਇਤਾਂ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਯਕੀਨੀ ਤੌਰ ’ਤੇ ਪਾਲਣਾ ਯਕੀਨੀ ਬਣਾਈ ਜਾਵੇ।

ਰਾਜਨੀਤਿਕ ਦਲਾਂ ਵਲੋਂ ਰੈਲੀਆਂ ਤੇ ਮੀਟਿੰਗਾਂ ਲਈ ਕੀਤੇ ਜਾਣ ਵਾਲੇ ਇਕੱਠ ਦੌਰਾਨ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਾਕੀ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੀਆਂ।
ਅਪਨੀਤ ਰਿਆਤ ਨੇ ਕਿਹਾ ਕਿ ਸਮੂਹ ਸਬ-ਡਵੀਜ਼ਨ ਤੇ ਡੀ.ਐਸ.ਪੀਜ਼  ਰਾਜ ਸਰਕਾਰ ਵਲੋਂ ਕੋਵਿਡ-19 ਸਬੰਧੀ ਜਾਰੀ ਕੀਤੇ ਗਏ ਸਿਹਤ ਨਿਰਦੇਸ਼ਾਂ ਜਿਨ੍ਹਾਂ ਵਿਚ ਦੋ ਗਜ਼ ਦੀ ਸਮਾਜਿਕ ਦੂਰੀ, ਮਾਸਕ ਪਹਿਨਣਾ ਆਦਿ ਦਾ ਸਖਤੀ ਨਾਲ ਪਾਲਣਾ ਕਰਵਾਉਣ ਲਈ ਪਾਬੰਦ ਹੋਣਗੇ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁਕਣ ਵਾਲਿਆਂ ’ਤੇ ਸਖਤੀ ਅਪਨਾਈ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 188 ਦੇ ਸੈਕਸ਼ਨ 51 ਤੋਂ 60 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related posts

Leave a Reply