ਵੱਡੀ ਖ਼ਬਰ : DC ਹੁਸ਼ਿਆਰਪੁਰ : ਰੋਜ਼ਗਾਰ ਵਿਭਾਗ ਵਲੋਂ ਵਿਦੇਸ਼ ’ਚ ਪੜ੍ਹਨ ਅਤੇ ਨੌਕਰੀ ਦੇ ਚਾਹਵਾਨਾਂ ਲਈ ਕੌਂਸਲਿੰਗ ਸੈਲ ਦੀ ਸ਼ੂੁਰੂਆਤ

ਰੋਜ਼ਗਾਰ ਵਿਭਾਗ ਵਲੋਂ ਵਿਦੇਸ਼ ’ਚ ਪੜ੍ਹਨ ਅਤੇ ਨੌਕਰੀ ਦੇ ਚਾਹਵਾਨਾਂ ਲਈ ਕੌਂਸਲਿੰਗ ਸੈਲ ਦੀ ਸ਼ੂੁਰੂਆਤ : ਡਿਪਟੀ ਕਮਿਸ਼ਨਰ
– ਕਿਹਾ, ਪਹਿਲੇ ਰਾਊਂਡ ਦੀ 1 ਮਾਰਚ ਤੋਂ 31 ਮਾਰਚ ਤੱਕ ਹੋਵੇਗੀ ਕੌਂਸਲਿੰਗ
– ਚਾਹਵਾਨ ਉਮੀਦਵਾਰ 21 ਤੋਂ 25 ਫਰਵਰੀ ਤੱਕ ਆਨਲਾਈਨ ਕਰ ਸਕਦੇ ਨੇ ਰਜਿਸਟਰੇਸ਼ਨ
ਹੁਸ਼ਿਆਰਪੁਰ, 16 ਫਰਵਰੀ  (ਆਦੇਸ਼ ) :
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਵਿਦੇਸ਼ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਵਿਦੇਸ਼ ਸਟੱਡੀ ਅਤੇ ਵਿਦੇਸ਼ ਪਲੇਸਮੈਂਟ ਸੈਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਨੌਜਵਾਨਾਂ ਲਈ ਵਿਦੇਸ਼ ਸਟੱਡੀ ਅਤੇ ਵਿਦੇਸ਼ ਪਲੇਸਮੈਂਟ ਸੈਲ ਦੇ ਪਹਿਲੇ ਰਾਊਂਡ ਦੀ  ਕੌਂਸÇਲੰਗ 1 ਮਾਰਚ ਤੋਂ 31 ਮਾਰਚ 2021 ਤੱਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ 21 ਫਰਵਰੀ ਤੋਂ 25 ਫਰਵਰੀ ਤੱਕ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ ਦੇ ਆਨਲਾਈਨ ਲਿੰਕ ’ਤੇ ਆਪਣੇ ਆਪ ਨੂੰ ਰਜਿਸਟਰਡ ਕਰ ਸਕਦੇ ਹਨ।
  ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਵਿਦੇਸ਼ ਵਿੱਚ ਪੜ੍ਹਾਈ ਦੇ ਚਾਹਵਾਨ ਉਮੀਦਵਾਰ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਦੇ ਗੂਗਲ ਲਿੰਕ  https://tinyurl.com/foreignstudyhsp ns/=/    / ਅਤੇ ਵਿਦੇਸ਼ ਵਿੱਚ ਰੋਜ਼ਗਾਰ ਦੇ ਚਾਹਵਾਨ ਉਮੀਦਵਾਰ ਰੋਜ਼ਗਾਰ ਬਿਊਰੋ ਦੇ ਲਿੰਕ  https://tinyurl.com/foreignplacementhsp     ’ਤੇ 21 ਤੋਂ 25 ਫਰਵਰੀ ਤੱਕ ਰਜਿਸਟਰਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਿੱਜੀ ਤੌਰ ’ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਹੁਸ਼ਿਆਰਪੁਰ, ਐਮ.ਐਸ.ਡੀ.ਸੀ. ਕੰਪਲੈਕਸ, ਪਹਿਲੀ ਮੰਜ਼ਿਲ, ਨੇੜੇ ਆਈ.ਟੀ.ਆਈ, ਹੁਸ਼ਿਆਰਪੁਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਸੰਪਰਕ ਕਰ ਸਕਦੇ ਹਨ ਜਾਂ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਦੇ ਹੈਲਪ-ਲਾਈਨ ਨੰਬਰ 62801-97708 ’ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਂ ਰੋਜ਼ਗਾਰ ਬਿਊਰੋ ਹੁਸ਼ਿਆਰਪੁਰ ਦੀ ਏ-ਮੇਲ ਆਈ.ਡੀ  dbegt.hsr@gmail.com     ’ਤੇ ਵੀ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਵਿਭਾਗ ਵਲੋਂ ਇਸ ਮੰਤਵ ਲਈ ਕੌਂਸÇਲੰਗ ਮੁਫ਼ਤ ਦਿੱਤੀ ਜਾਵੇਗੀ ਅਤੇ ਫੀਸ, ਆਣ-ਜਾਣ ਅਤੇ ਰਹਿਣ ਦਾ ਖਰਚਾ ਉਮੀਦਵਾਰ ਵਲੋਂ ਖੁੱਦ ਹੀ ਕੀਤਾ ਜਾਵੇਗਾ।

 

Related posts

Leave a Reply