DC ISHA KALIA : ਐਨ.ਆਰ.ਆਈਜ਼ ਪਹਿਲ ਦੇ ਆਧਾਰ ‘ਤੇ ਵੋਟਾਂ ਬਣਵਾਉਣ  

 

HOSHIARPUR (ADESH PARMINDER SINGH)
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਹਰੇਕ ਐਨ.ਆਰ.ਆਈ. ਨੂੰ ਪਹਿਲ ਦੇ ਆਧਾਰ ‘ਤੇ ਵੋਟ ਬਣਾਉਣੀ ਚਾਹੀਦੀ ਹੈ। ਉਹ ਅੱਜ ਐਨ.ਆਰ.ਆਈਜ਼ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਸਬੰਧੀ ਐਨ.ਆਰ.ਆਈ. ਸਭਾ ਨਾਲ ਮੀਟਿੰਗ ਕਰ ਰਹੇ ਸਨ। ਉਨ•ਾਂ ਕਿਹਾ ਕਿ ਜਿਹੜੇ ਐਨ.ਆਰ.ਆਈ. ਕੋਲ ਭਾਰਤ ਦਾ ਪਾਸਪੋਰਟ ਹੈ, ਉਹ ਵੋਟ ਬਣਾ ਸਕਦਾ ਹੈ, ਇਸ ਲਈ ਵੋਟ ਬਣਾਉਣ ਸਬੰਧੀ ਜ਼ਰੂਰੀ ਦਸਤਾਵੇਜ਼ਾਂ ਸਮੇਤ ਫਾਰਮ ਨੰਬਰ 6-ਏ ਭਰ ਕੇ ਸਬੰਧਤ ਐਸ.ਡੀ.ਐਮਜ਼ ਨੂੰ ਦਿੱਤਾ ਜਾ ਸਕਦਾ ਹੈ।
ਸ੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਦੇਖਣ ਵਿੱਚ ਆਇਆ ਕਿ ਵੋਟ ਬਣਾਉਣ ਲਈ ਐਨ.ਆਰ.ਆਈਜ਼ ਅੰਦਰ ਜਾਗਰੂਕਤਾ ਦੀ ਕਮੀ ਹੈ। ਉਨ•ਾਂ ਐਨ.ਆਰ.ਆਈ. ਸਭਾ ਨੂੰ ਐਨ.ਆਰ.ਆਈਜ਼ ਦੀਆਂ ਵੱਧ ਤੋਂ ਵੱਧ ਵੋਟਾਂ ਬਣਵਾਉਣ ਲਈ ਉਨ•ਾਂ ਨੂੰ ਜਾਗਰੂਕ ਕਰਨ ਦੀ ਅਪੀਲ ਵੀ ਕੀਤੀ। ਉਨ•ਾਂ ਨਾਲ ਹੀ ਐਨ.ਆਰ.ਆਈਜ਼ ਦੀਆਂ ਮੁਸ਼ਕਲਾਂ ਸੁਣਦਿਆਂ ਕਿਹਾ ਕਿ ਉਹ ਕਿਸੇ ਵੀ ਸਮੱਸਿਆ ਲਈ ਉਨ•ਾਂ ਨਾਲ ਸੰਪਰਕ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵਲੋਂ ਐਨ.ਆਰ.ਆਈਜ਼ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਐਨ.ਆਰ.ਆਈਜ਼ ਦੇ ਨਾਲ-ਨਾਲ ਜ਼ਿਲ•ਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਵਿਅਕਤੀਆਂ ਨੇ ਅਜੇ ਤੱਕ ਵੋਟ ਨਹੀਂ ਬਣਾਈ, ਉਹ ਇਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦਿੰਦਿਆਂ ਪਹਿਲ ਦੇ ਆਧਾਰ ‘ਤੇ ਵੋਟ ਬਣਵਾਉਣ। ਉਨ•ਾਂ 18 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਨੌਜਵਾਨਾਂ ਨੂੰ ਵੀ ਵੋਟਰ ਬਣਨ ਦੀ ਅਪੀਲ ਕੀਤੀ।

Related posts

Leave a Reply