LATEST: ਜਿਲਾ ਮੈਜਿਸਟ੍ਰੇਟ ਨੇ ਪਾਬੰਦੀਆਂ ਦੇ ਕੀਤੇ ਹੁਕਮ ਜਾਰੀ July 5, 2020July 5, 2020 Adesh Parminder Singh ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟ੍ਰੇਟ ਨੇ ਪਾਬੰਦੀਆਂ ਦੇ ਕੀਤੇ ਹੁਕਮ ਜਾਰੀ ਪਠਾਨਕੋਟ: 5 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਸ. ਗੁਰਪ੍ਰੀਤ ਸਿੰਘ ਖਹਿਰਾ ਜਿਲਾ ਮੈਜਿਸਟਰੇਟ, ਪਠਾਨਕੋਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਦੀਨਾਨਗਰ-ਤਾਰਾਗਤ -ਨਰੈਟ ਜੈਮਲ ਸਿੰਘ-ਫਤਹਿਪੁਰ-ਨਗਰੀ-ਕਨੂਆ ਰੋਡ ਉੱਪਰ ਕਰੱਸਰ ਇਡੰਸਟਰੀ ਨਾਲ ਸਬੰਧੜ ਵਹੀਕਲਾਂ ਅਤੇ ਹੋਰ ਹੈਵੀ ਵਹੀਕਲ/ ਟਰਾਲਿਆਂ ਨੂੰ ਸਵੇਰੇ 07:00 ਵਜੇ ਤੋਂ ਸਵੇਰੇ 08:30 ਵਜੇ ਤੱਕ ਅਤੇ ਬਾਅਦ ਦੁਪਹਿਰ 12:30 ਵਜੇ ਤੋਂ 02:30 ਵਜੇ ਤੱਕ ਚੱਲਣ ਤੋਂ ਪੂਰਨ ਪਾਬੰਦੀ ਲਗਾਈ ਜਾਂਦੀ ਹੈ ਅਤੇ ਬਾਅਦ ਦੁਪਹਿਰ 02:30 ਵਜੇ ਤੋਂ ਸਾਮ 07:00 ਵਜੇ ਤੱਕ ਕੋਵਲ ਕਰੈਸਰ ਨਾਲ ਸਬੰਧਤ ਭਰੀਆਂ ਗੱਡੀਆਂ ਦੇ ਚੱਲਣ ਤੋਂ ਪਾਬੰਦੀ ਲਗਾਈ ਜਾਂਦੀ ਹੈ।ਉਨਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲਾ ਪਠਾਨਕੋਟ ਵਿਖੇ ਸਥਿਤ ਅੰਤਰਰਾਸਟਰੀ ਬਾਰਡਰ ਦੇ 25 ਕਿਲੋਮੀਟਰ ਦੇ ਘੇਰੇ ਤੋਂ ਇਲਾਵਾ ਮਿਲਟਰੀ/ਏਅਰ ਫੋਰਸ ਸਟੇਸ਼ਨ/ਬੀ.ਐਸ.ਐਫ. ਜਾਂ ਹੋਰ ਸੁਰੱਖਿਆ ਏਜੰਸੀਆਂ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਆਮ ਲੋਕਾਂ ਵੱਲੋਂ ਪ੍ਰਾਈਵੇਟ ਡ੍ਰੋਨ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ।ਉਨਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲਾ ਪਠਾਨਕੋਟ ਵਿਖੇ ਸਥਿਤ ਹਿੰਦ-ਪਾਕ ਅੰਤਰਰਾਸਟਰੀ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਰਾਤ 8 ਵਜੇ ਤੋਂ ਅਗਲੀ ਸਵੇਰ 5 ਵਜੇ ਤੱਕ ਆਮ ਲੋਕਾਂ ਦੇ ਜਾਣ ਤੇ ਪਾਬੰਦੀ ਲਗਾਈ ਜਾਂਦੀ ਹੈ ਉਨਾਂ ਕਿਹਾ ਕਿ ਇਹ ਹੁਕਮ ਬੀ.ਐਸ.ਐਫ., ਪੁਲਿਸ , ਫੌਜ, ਸ਼ੀ.ਆਰ.ਪੀ.ਐਫ., ਹੋਮ ਗਾਰਡਜ ਅਤੇ ਕੇਂਦਰੀ ਆਬਕਾਰੀ ਦੇ ਕਰਮਚਾਰੀਆਂ ਅਤੇ ਡਿਊਟੀ ਤੇ ਤਾਇਨਾਤ ਅਮਲੇ ਤੇ ਲਾਗੂ ਨਹੀਂ ਹੋਵੇਗਾ। ਉਨ੍ਰਾਂ ਕਿਹਾ ਕਿ ਉਪਰੋਕਤ ਹੁਕਮ 20 ਅਗਸਤ 2020 ਤੱਕ ਜਾਰੀ ਰਹਿਣਗੇ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...