LATEST NEWS: ਸਵੈ-ਰੋਜ਼ਗਾਰ ਦੇ ਚਾਹਵਾਨ ਡੀ.ਬੀ.ਈ.ਈ ਵੱਲੋਂ ਬਣਾਏ ਲਿੰਕ ਤੇ ਕਰਨ ਰਜਿਸਟਰ: ਡੀਸੀ ਸੋਨਾਲੀ ਗਿਰੀ

ਸਵੈ-ਰੋਜ਼ਗਾਰ ਦੇ ਚਾਹਵਾਨ ਡੀ.ਬੀ.ਈ.ਈ ਵੱਲੋਂ ਬਣਾਏ ਲਿੰਕ ਤੇ ਕਰਨ ਰਜਿਸਟਰ: ਸੋਨਾਲੀ ਗਿਰੀ

ਰੂਪਨਗਰ 20 ਸਤੰਬਰ (ਅਸ਼ਵਨੀ ਜੋਸ਼ੀ ) :
         ਜਿਲ੍ਹੇ ਦੇ ਨੌਜਵਾਨ ਜਿਹੜੇ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਚਾਹਵਾਨ ਹਨ ਅਤੇ ਸਰਕਾਰ ਤੋਂ ਕਿਸੇ ਵੀ ਤਰ੍ਹਾਂ ਦੀ ਆਰਥਿਕ ਮਦਦ ਲੈਣਾ ਚਾਹੁੰਦੇ ਹਨ, ਉਹ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਤਿਆਰ ਕੀਤੇ ਆਨ ਲਾਈਨ ਗੂਗਲ ਫਾਰਮ ਲਿੰਕ ਤੇ ਰਜਿਸਟਰ ਕਰ ਸਕਦੇ ਹਨ ਇਹ ਜਾਣਕਾਰੀ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਦਿੱਤੀ ਗਈl


ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ

ਉਨ੍ਹਾਂ ਦੱਸਿਆ ਕਿ ਨੌਜਵਾਨ ਡੀ.ਬੀ.ਈ.ਈ ਵੱਲੋਂ ਬਣਾਏ ਲਿੰਕ ” https://docs.google.com/forms/d/e/1FAIpQLSeT xOzCjh1i_W6Es-YTmi_84i0sMzhPse5Sh8nvvc749-jrpg/viewform “ਤੇ ਰਜਿਸਟਰ  ਕਰ ਸਕਦੇ ਹਨ ਜਾਂ ਦਫ਼ਤਰ ਦੇ ਹੈੱਲਪਲਾਈਨ ਨੰ: 85570-10066 ਜਾਂ ਹੈਲਪ ਲਾਈਨ ਈ.ਮੇਲ ਆਈ.ਡੀ dbeerprhelp@gmail.com ਤੇ ਸੰਪਰਕ ਕਰ ਸਕਦੇ ਹਨ। ਸਵੈ-ਰੋਜ਼ਗਾਰ ਦੇ ਚਾਹਵਾਨ ਨੌਜਵਾਨਾਂ ਨੂੰ ਡੀ.ਬੀ.ਈ.ਈ ਵੱਲੋਂ ਵੱਧ ਤੋਂ ਵੱਧ ਸਹੂਲਤ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾਣਗੇ।
 ਇਸੇ ਕੜੀ ਤਹਿਤ ਜਾਣਕਾਰੀ ਦਿੰਦਿਆ ਰਮਨਦੀਪ ਕੌਰ ਰੋਜ਼ਗਾਰ ਅਫਸਰ ਨੇ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬੇਰੋਜ਼ਗਾਰਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣ ਲਈ ਸਟੇਟ ਪੱਧਰ ਦੇ ਮੈਗਾ ਰੋਜ਼ਗਾਰ ਮੇਲੇ 24 ਸਤੰਬਰ ਤੋਂ 30 ਸਤੰਬਰ ਤੱਕ ਲਗਾਏ ਜਾ ਰਹੇ ਹਨ ।

ਇਹ ਮੇਲੇ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ ਭਾਗਾਂ ਵਿੱਚ ਲਗਾਏ ਜਾਣਗੇ। ਵਰਚੂਅਲ ਮੇਲੇ ਜ਼ੂਮ ਐਪ ਰਾਹੀਂ ਕਰਵਾਏ ਜਾਣਗੇ, ਜਿਸ ਵਿੱਚ ਨਿਯੋਜਕਾਂ ਵੱਲੋਂ ਆਨ ਲਾਈਨ ਇੰਟਰਵਿਊ ਲਈ ਜਾਵੇਗੀ। ਨਿਯੋਜਕ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਫੀਜ਼ੀਕਲ ਮੇਲੇ ਵੀ ਲਗਾਏ ਜਾ ਰਹੇ ਹਨ। ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਦੌਰਾਨ ਬਹੁਤਾਤ ਵਿੱਚ ਨਾਮਵਰ ਕੰਪਨੀਆਂ ਸ਼ਾਮਲ ਹੋ ਰਹੀਆਂ ਹਨ ਅਤੇ ਨੌਜਵਾਨਾਂ ਨੂੰ ਇਸ ਸੁਨਹਿਰੇ ਮੌਕੇ ਦਾ ਜ਼ਰੂਰ ਲਾਭ ਉਠਾਉਣਾ ਚਾਹੀਦਾ ਹੈ।

Related posts

Leave a Reply