#DC_HOSHIARPUR : ਕੋਮਲ ਮਿੱਤਲ ਦੇ ਨਿਰਦੇਸ਼ਾਂ ਤੇ RTO_GILL ਨੇ ਕਾਰਵਾਈ ਕਰਦੇ ਹੋਏ ਖਤਰਨਾਕ ਓਵਰਲੋਡ ਟਰਾਲੀਆਂ, ਟਿੱਪਰ ਅਤੇ ਟਰੱਕ, ਸਕੂਲ ਬੱਸਾਂ ਤੇ ਕਾਰਵਾਈ, ਭਾਰੀ ਜੁਰਮਾਨੇ ਕੀਤੇ

ਸੜਕ ਸੁਰੱਖਿਆ ਮਹੀਨਾ 2024 ਦੌਰਾਨ ਆਰ ਟੀ ਓ ਹੁਸ਼ਿਆਰਪੁਰ ਵੱਲੋਂ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ

 ਹੁਸ਼ਿਆਰਪੁਰ  CDT NEWS) ): ਸੜਕ ਸੁਰੱਖਿਆ ਮਹੀਨਾ 2024 ਦੌਰਾਨ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ  ਦੇ ਨਿਰਦੇਸ਼ਾਂ ਅਨੁਸਾਰ ਰਿਜ਼ਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਨੇ ਅਚਾਨਕ ਇਨਫੋਰਸਮੈਂਟ ਕਾਰਵਾਈ ਕਰਦੇ ਹੋਏ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਦੀਆਂ ਗੱਡੀਆਂ ਉੱਪਰ ਕਾਰਵਾਈ ਕਰਦਿਆਂ ਉਹਨਾਂ ਦੇ ਚਲਾਨ ਕੀਤੇ ਅਤੇ ਸੜਕ ਸੁਰੱਖਿਆ ਲਈ ਖਤਰਨਾਕ ਓਵਰਲੋਡ ਟਰੈਕਟਰ ਟਰਾਲੀਆਂ/ ਟਿੱਪਰ ਅਤੇ ਟਰੱਕ ਮੋਟਰ ਵਹੀਕਲ ਐਕਟ 1988 ਤਹਿਤ ਵੱਖ ਵੱਖ ਥਾਣਿਆਂ ਵਿੱਚ ਜਬਤ ਕੀਤੇ ਗਏ । ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਸਬੰਧੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਸਕੂਲ ਬੱਸਾਂ ਵਿਰੁੱਧ ਵੀ ਮੋਟਰ ਵਹੀਕਲ ਐਕਟ ਤਹਿਤ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੁਰਮਾਨੇ ਕੀਤੇ ਗਏ।


ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਜੁਗਾੜੂ ਮੋਟਰ ਸਾਈਕਲ ਰੇਹੜੀਆਂ ਜੋ ਕਿ ਅਣਅਧਿਕਾਰਿਤ ਤੌਰ ਤੇ ਸੜਕਾਂ ਉਪਰ ਸੜਕ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਨੂੰ ਵੀ ਵੱਖ-ਵੱਖ ਥਾਣਿਆਂ ਵਿੱਚ ਜਬਤ ਕੀਤਾ ਗਿਆ ।
ਇਸ ਦੌਰਾਨ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਗੱਡੀਆਂ ਨੂੰ ਅਣਅਧਿਕਾਰਿਤ ਤੌਰ ਤੇ ਮੌਡਿਫਾਈ ਨਾਂ ਕੀਤਾ ਜਾਵੇ ਅਤੇ ਦਸਤਾਵੇਜ ਪੂਰੇ ਰੱਖੇ ਜਾਣ।

ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਮੋਟਰ ਵ੍ਹੀਕਲਜ਼ ਐਕਟ, 1988 ਦੀ ਧਾਰਾ 41(7) ਅਨੁਸਾਰ ਨਾਨ-ਟਰਾਂਸਪੋਰਟ ਗੱਡੀਆਂ (ਨਿੱਜੀ ਵਾਹਨਾਂ) ਦੀ ਰਜਿਸਟ੍ਰੇਸ਼ਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ। ਇਸ ਤੋਂ ਬਾਅਦ ਸੈਂਟਰਲ ਮੋਟਰ ਵੀਕਲਜ਼ ਰੂਲਜ਼, 1989 ਦੇ ਰੂਲ 52 ਅਨੁਸਾਰ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ ਰਿਨਿਊਲ ਗੱਡੀ ਦੀ ਫਿਜੀਕਲ ਇੰਸਪੈਕਸ਼ਨ ਉਪਰੰਤ 05 ਸਾਲ ਲਈ ਵਧਾਈ ਜਾਂਦੀ ਹੈ।

ਮੋਟਰ ਵ੍ਹੀਕਲਜ਼ ਐਕਟ, 1988 ਦੀ ਧਾਰਾ 55(1) ਅਨੁਸਾਰ ਜੇਕਰ ਕੋਈ ਮੋਟਰ ਵਾਹਨ ਨਸ਼ਟ ਹੋ ਗਿਆ ਹੈ ਜਾਂ ਸਥਾਈ ਤੌਰ ‘ਤੇ ਵਰਤੋਂ ਦੇ ਅਯੋਗ ਹੈ, ਤਾਂ ਉਸ ਗੱਡੀ/ਟ੍ਰੈਕਟਰ/ਮੋਟਰ ਸਾਈਕਲ ਦਾ ਮਾਲਕ, ਚੌਦਾਂ ਦਿਨ ਦੇ ਅੰਦਰ ਜਾਂ ਜਿੰਨੀ ਜਲਦੀ ਹੋ ਸਕੇ, ਰਜਿਸਟਰ ਕਰਨ ਵਾਲੀ ਅਥਾਰਟੀ ਸਬੰਧਤ ਸਬ ਡਵੀਜ਼ਨਲ ਮੈਜਿਸਟ੍ਰੇਟ ਜਾਂ ਰਿਜ਼ਨਲ ਟਰਾਂਸਪੋਰਟ ਅਫਸਰ ਕੋਲ ਉਸ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਸਰੰਡਰ ਕਰਾਏਗਾ । ਇਨ੍ਹਾਂ ਨਿਯਮ ਦੀ ਪਾਲਣਾ ਹਿੱਤ ਵਾਹਨ ਮਾਲਕਾਂ ਨੂੰ ਸੂਚਿਤ ਕੀਤਾ ਗਿਆ ਕਿ ਜਿਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਮਿਆਦ 15 ਸਾਲ ਪੂਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਵਾਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਮੋਟਰ ਵ੍ਹੀਕਲਜ਼ ਐਕਟ/ਰੂਲਜ਼ ਅਨੁਸਾਰ ਉਸ ਵਾਹਨ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਰਿਨਿਊ ਕਰਵਾਉਣਾ ਲਾਜ਼ਮੀ ਹੈ।

ਇਸ ਮੌਕੇ ਰਵਿੰਦਰ ਸਿੰਘ ਗਿੱਲ ਰਿਜ਼ਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਦੇ ਨਾਲ ਰਿਸ਼ੀ ਸ਼ਰਮਾ ਮੋਟਰ ਵਹੀਕਲ ਇੰਸਪੈਕਟਰ , ਰਵਿੰਦਰ ਸ਼ਰਮਾ ਜੂਨੀਅਰ ਸਹਾਇਕ, ਹਰਮਨਦੀਪ ਸਿੰਘ ਢਿੱਲੋਂ ਰੋਡ ਸੇਫਟੀ ਅਸਿਟੈਂਟ ਵੀ ਹਾਜਰ ਸਨ।

Related posts

Leave a Reply