#DC_HOSHIARPUR : ਮਤਦਾਨ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਅੰਦਰ ਚੋਣ ਪ੍ਰਚਾਰ ਕਰਨ ’ਤੇ ਪੂਰਨ ਪਾਬੰਦੀ

ਮਤਦਾਨ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਅੰਦਰ ਚੋਣ ਪ੍ਰਚਾਰ ਕਰਨ ’ਤੇ ਪੂਰਨ ਪਾਬੰਦੀ

ਹੁਸ਼ਿਆਰਪੁਰ 27 ਮਈ:

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 130 ਵਿਚ ਕੀਤੀ ਗਈ ਵਿਵਸਥਾ ਅਨੁਸਾਰ ਚੋਣ ਪ੍ਰਚਾਰ, ਮਤਦਾਨ ਖ਼ਤਮ ਹੋਣ ਦੇ 48 ਘੰਟੇ ਪਹਿਲਾਂ ਬੰਦ ਹੋ ਜਾਵੇਗਾ। ਇਸ ਲਈ ਪੋਲਿੰਗ ਵਾਲੇ ਦਿਨ  ਪੋਲਿੰਗ ਸਟੇਸ਼ਨਾਂ ਜਾਂ ਕਿਸੇ ਵੀ ਜਨਤਕ, ਪ੍ਰਾਈਵੇਟ ਸਥਾਨਾਂ ਜੋ ਕਿ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਅੰਦਰ ਆਉਂਦੇ ਹਨ, ਉਥੇ ਕਿਸੇ ਕਿਸਮ ਦਾ ਚੋਣ ਪ੍ਰਚਾਰ ਕਰਨ ’ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ ਅਤੇ ਚੋਣ ਲੜ ਰਹੇ ਉਮੀਦਵਾਰ ਵੱਲੋਂ ਆਪਣੇ ਬਣਾਏ ਜਾਣ ਵਾਲੇ ਬੂਥ ਪੋਲਿੰਗ  ਸਟੇਸ਼ਨਾਂ ਤੋਂ ਦੂਰ ਬਣਾਏ ਜਾਣੇ ਵੀ ਜ਼ਰੂਰੀ ਹਨ।

ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਫ਼ੌਜਦਾਰੀ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਸਭਾ ਚੋਣਾਂ 2024 ਦੀ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿਚ ਪੋਲਿੰਗ ਵਾਲੇ ਦਿਨ ਪੋਲਿੰਗ ਸਟੇਸ਼ਨਾਂ ਜਾਂ ਕਿਸੇ ਵੀ ਜਨਤਕ ਥਾਵਾਂ ਜੋ ਕਿ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਦੇ ਘੇਰੇ ਅੰਦਰ ਹਨ, ਉਥੇ ਕਿਸੇ ਵੀ ਕਿਸਮ ਦਾ ਚੋਣ ਪ੍ਰਚਾਰ ਕਰਨ ’ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਹੁਕਮ ਜਾਰੀ ਕੀਤਾ ਹੈ ਕਿ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਜੋ ਬੂਥ ਬਣਾਏ ਗਏ ਹਨ, ਉਹ  ਪੋਲਿੰਗ ਸਟੇਸ਼ਨ ਦੇ ਗੇਟ ਤੋਂ 200 ਮੀਟਰ ਦੇ ਘੇਰੇ ਅੰਦਰ ਬਣਾਏ ਜਾਣਗੇ। ਇਹ ਹੁਕਮ 1 ਜੂਨ ਨੂੰ ਪੋਲਿੰਗ ਪ੍ਰਕਿਰਿਆ ਖ਼ਤਮ ਹੋਣ ਤੱਕ ਜ਼ਿਲ੍ਹੇ ਦੀ ਹੱਦ ਅੰਦਰ ਲਾਗੂ ਰਹੇਗਾ। 


मतदान वाले दिन पोलिंग स्टेशनों के 100 मीटर के घेरे के अंदर चुनाव प्रचार करने पर पूर्ण पाबंदी

होशियारपुर, 27 मईः
       लोकसभा चुनाव 2024 को मद्देनजर रखते हुए जन प्रतिनिधित्व एक्ट 1951 की धारा 130 में की गई व्यवस्था के अनुसार चुनाव प्रचार, मतदान खत्म होने के 48 घंटे पहले खत्म हो जाएगा। इस लिए पोलिंग वाले दिन पोलिंग स्टेशनों या किसी भी सार्वजनिक, प्राइवेट स्थानों, जो कि पोलिंग स्टेशनों के 100 मीटर के घेरे के अंदर आते हैं, वहां पर किसी किस्म का चुनाव प्रचार करने पर पाबंदी लगाना जरुरी है और चुनाव लड़ रहे उम्मीदवार की ओर से अपने बनाए जाने वाले बूथ पोलिंग स्टेशनों से दूर बनाए जाने भी अनिवार्य है।
       जिला मजिस्ट्रेट होशियारपुर कोमल मित्तल ने फौजदारी संहिता संघ 1973( 1974 का एक्ट नंबर 2) की धारा 144 के अंतर्गत प्राप्त अधिकारों का प्रयोग करते हुए, लोक सभा चुनाव 2024 का चुनाव लड़ रहे उम्मीदवारों के हक में पोलिंग वाले दिन पोलिंग स्टेशनों या किसी भी सार्वजनिक स्थानों, जो कि पोलिंग स्टेशनों के 100 मीटर के घेरे के अंदर है, वहां किसी किस्म का चुनाव प्रचार करने पर पूर्ण पाबंदी के आदेश जारी किए हैं। जिला मजिस्ट्रेट ने यह भी आदेश जारी किया कि चुनाव लड़ रहे उम्मीदवारों की ओर से जो बूथ बनाए गए हैं, वे पोलिंग स्टेशन के गेट से 200 मीटर के घेरे के अंदर बनाए जाएंगे। यह आदेश 1 जून को पोलिंग प्रक्रिया खत्म होने तक जिले की सीमा के अंदर लागू होगा।
                                             —
1000

Related posts

Leave a Reply