#DC_HOSHIARPUR : ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਤੋਂ ਬਾਅਦ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਫੋਟੋ ਵੋਟਰ ਸੂਚੀ ਦੀਆਂ ਕਾਪੀਆਂ


-ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਤੋਂ ਬਾਅਦ ਹੋਈ ਅੰਤਿਮ ਪ੍ਰਕਾਸ਼ਨਾ
ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਫੋਟੋ ਵੋਟਰ ਸੂਚੀ ਦੀਆਂ ਕਾਪੀਆਂ
 
ਹੁਸ਼ਿਆਰਪੁਰ, 22 ਜਨਵਰੀ (CDT NEWS)  :
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ 1 ਜਨਵਰੀ 2024 ਦੀ ਯੋਗਤਾ ਮਿਤੀ ਦੇ ਆਧਾਰ ’ਤੇ ਤਿਆਰ ਕੀਤੀ ਗਈ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਅੱਜ ਕਰ ਦਿੱਤੀ ਗਈ ਹੈ। ਉਹ ਅੱਜ ਆਪਣੇ ਦਫ਼ਤਰ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉਪਲਬੱਧ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੋਂ ਬਾਅਦ ਜ਼ਿਲ੍ਹੇ ਵਿੱਚ ਹੁਣ 1257237 ਵੋਟਰ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ, ਉਹ ਆਪਣਾ ਨਾਮ ਵੋਟਰ ਸੂਚੀਆਂ ਵਿੱਚ ਸ਼ਾਮਿਲ ਕਰਵਾਉਣ ਦੇ ਲਈ ਫਾਰਮ ਨੰਬਰ 6 ਵਿੱਚ ਅਪਲਾਈ ਕਰ ਸਕਦੇ ਹਨ, ਵੋਟਰ ਸੂਚੀਆਂ ਵਿੱਚ ਸ਼ਾਮਿਲ ਨਾਮ ’ਤੇ ਇਤਰਾਜ਼ ਕਰਨ ਜਾਂ ਵੋਟ ਕਟਵਾਉਣ ਦੇ ਲਈ ਫਾਰਮ ਨੰਬ 7, ਵੋਟਰ ਸੂਚੀ ਵਿੱਚ ਪਹਿਲਾਂ ਤੋਂ ਦਰਜ ਕਿਸੇ ਤਰ੍ਹਾਂ ਦੀ ਸੋਧ ਕਰਨ ਦੇ ਲਈ ਫਾਰਮ ਨੰਬਰ 8 ਭਰ ਕੇ ਬੂਥ ਲੈਵਲ ਅਧਿਕਾਰੀਆਂ/ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ ਦੇ ਦਫ਼ਤਰ/ਚੋਣ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਜਾਂ ਵੋਟਰ ਹੈਲਪਲਾਈਨ ਐਪ ਜਾਂ https://voters.eci.gov.in  ਪੋਰਟਲ ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ ਨੂੰ ਅਪੀਲ ਕੀਤੀ ਕਿ ਪੋÇਲੰਗ ਬੂਥਾਂ ’ਤੇ ਬੂਥ ਲੈਵਲ ਅਧਿਕਾਰੀਆਂ ਦੀ ਸਹਾਇਤਾ ਦੇ ਲਈ ਬੂਥ ਲੈਵਲ ਏਂਜੰਟਾਂ ਦੀ ਨਿਯੁਕਤੀ ਕੀਤੀ ਜਾਵੇ।
ਇਸ ਮੌਕੇ ’ਤੇ ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਕਾਨੂੰਗੋ ਦੀਪਕ ਕੁਮਾਰ, ਕਾਨੂੰਗੋ ਲਖਵੀਰ ਸਿੰਘ ਤੋਂ ਇਲਾਵਾ ਆਮ ਆਦਮੀ ਪਾਰਟੀ ਤੋਂ ਜੈ ਰਾਮ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਰਘੂ ਟੰਡਨ, ਸੀ.ਪੀ.ਆਈ (ਐਮ) ਤੋਂ ਬਲਵਿੰਦਰ ਸਿੰਘ, ਗੁਰਮੇਜ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਤੋਂ ਮਦਨ ਸਿੰਘ ਵੀ ਮੌਜੂਦ ਸਨ।
++++++++++++

 

वोटर सूचियों के विशेष संधोशन के बाद अंतिम प्रकाशन हुआ मुकम्मल
– जिला चुनाव अधिकारी ने राजनीतिक दलों के प्रतिनिधियों को सौंपी फोटो वोटर सूचियों की कापियां
 
होशियारपुर, 22 जनवरी (CDT NEWS) :

डिप्टी कमिश्नर-कम-जिला चुनाव अधिकारी कोमल मित्तल ने बताया कि भारतीय निर्वाचन आयोग की हिदायतों के मुताबिक 01 जनवरी 2024 की योग्यता तिथि के आधार पर तैयार की गई फोटो वोटर सूचियों का अंतिम प्रकाशन आज कर दिया गया है। वे आज अपने कार्यालय में अलग-अलग राजनीतिक दलों के प्रतिनिधियों के साथ बैठक के दौरान संबोधित कर रहे थे। उन्होंने बताया कि वोटर सूचियों के विशेष संशोधन के बाद किया गया अंतिम प्रकाशन वाली फोटो वोटर सूचियां राजनीतिक दलों के प्रतिनिधियों को उपलब्ध करवा दी गई है। उन्होंने बताया कि वोटर सूचियों के अंतिम प्रकाशन के बाद जिले में अब 1257237 वोटर हैं।  
जिला चुनाव अधिकारी ने बताया कि जिन व्यक्तियों की आयु 18 वर्ष या इससे अधिक हो गई हो, वे अपना नाम वोटर सूचियों में शामिल करवाने के लिए फार्म नंबर 6 में आवेदन कर सकते हैं, वोटर सूचियों में शामिल नाम पर एतराज करने या वोट कटवाने के लिए फार्म नंबर 7, वोटर सूची में पहले से दर्ज किसी दुरुस्ती करवाने के लिए फार्म नंबर 8 भर कर बूथ लैवल अधिकारियों/सहायक चुनाव रजिस्ट्रेशन अधिकारियों के कार्यालय/चुनाव रजिस्ट्रेशन अधिकारी के कार्यालय या वोटर हैल्पलाईन एप या  https://voters.eci.gov.in पोर्टल के माध्यम से आनलाइन आवेदन किया जा सकता है। उन्होंने इस दौरान राजनीतिक दलों के प्रधानों/ सचिवों को अपील की कि पोलिंग बूथों पर बूथ लैवल अधिकारियों की सहायता के लिए बूथ लैवल एजेंटों की नियुक्ति की जाए।  
इस मौके पर तहसीलदार चुनाव सर्बजीत सिंह, कानूनगो दीपक कुमार, कानूनगो लखबीर सिंह के अलावा आम आदमी पार्टी से जयराम, इंडियन नेशनल कांग्रेस से रजनीश टंडन, रघु टंडन, सी.पी.आई(एम) से बलविंदर सिंह, गुरमेज सिंह व बहुजन समाज पार्टी से मदन सिंह भी मौजूद थे।
                                           —

Related posts

Leave a Reply